ਅਮਿਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸਮਾਪਤ
ਅਜੀਤ ਡੈਸਕ
05-06-2026
ਖਿਡਾਰੀਆਂ ਨੂੰ 5-5 ਬੂਟੇ ਲਗਾਉਣ ਦਾ ਸੱਦਾ
'ਵਿਸ਼ਵ ਵਾਤਾਵਰਨ ਦਿਵਸ' ਦੇ ਮੱਦੇਨਜ਼ਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਡ ਮੇਲੇ 'ਚ ਸ਼ਾਮਲ ਹੋਏ ਢਾਈ ਹਜ਼ਾਰ ਤੋਂ ਵੱਧ ਖਿਡਾਰੀਆਂ ਨੂੰ ਘੱਟੋ-ਘੱਟ 5-5 ਬੂਟੇ ਲਗਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜਿਕ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ | ਜੇਕਰ ਉਹ ਵਾਤਾਵਰਣ ਸੰਭਾਲ ਦੀ ਇਸ ਮੁਹਿੰਮ ਵਿੱਚ ਅੱਗੇ ਆਉਣ ਤਾਂ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ | ਇਸ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਬੂਟੇ ਵੀ ਭੇਟ ਕੀਤੇ ਗਏ |