ਗੁਰਾਇਆ, 4 ਜੂਨ (ਬਲਵਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਗੁਰਾਇਆ ਵਲੋਂ ਪ੍ਰਸਿੱਧ ਲੇਖਕ ਅਤੇ ਸ਼ਾਇਰ ਅਮਰੀਕ ਸਿੰਘ ਮਦਹੋਸ਼ ਦੀ ਪੁਸਤਕ ਰੰਗਲੀ ਧਰਤੀ ਲਾਲੋ ਲਾਲ ਤੇ ਚਰਚਾ ਅਤੇ ਕਵੀ ਦਰਬਾਰ ਨਜ਼ਦੀਕੀ ਪਿੰਡ ਅੱਟਾ ਵਿਖੇ ਮਾਸਟਰ ਚਰਨਜੀਤ ਅੱਟਾ ਦੇ ਗ੍ਰਹਿ ਵਿਖੇ ਕਰਵਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਅਮਰੀਕ ਸਿੰਘ ਮਦਹੋਸ਼,ਸੁਖਦੇਵ ਨਿਰਮੋਹੀ, ਸੋਢੀ ਸੱਤੋਵਾਲੀ,ਅਸ਼ਵਨੀ ਅਣਜਾਣ, ਦਿਲਬਹਾਰ ਸ਼ੌਕਤ,ਸੋਹਣ ਸਿੰਘ ਭਿੰਡਰ ਪਟਵਾਰੀ, ਬਲਦੇਵ ਰਾਜ ਕੋਮਲ ਅਤੇ ਨਿਰਮਲ ਸਿੰਘ ਬਲ ਸ਼ਾਮਿਲ ਸਨ | ਇਸ ਮੌਕੇ ਅਮਰੀਕ ਸਿੰਘ ਮਦਹੋਸ਼ ਦੀ ਪੁਸਤਕ ਰੰਗਲੀ ਧਰਤੀ ਲਾਲੋ ਲਾਲ ਤੇ ਵਿਚਾਰ ਚਰਚਾ ਕਰਦੇ ਹੋਏ ਬੁਲਾਰਿਆਂ ਨੇ ਪੁਸਤਕ ਦੇ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ | ਅਮਰੀਕ ਸਿੰਘ ਮਦਹੋਸ਼ ਨੂੰ ਹੋਰ ਵੀ ਪੁਸਤਕਾਂ ਲਿਖਣ ਲਈ ਅਪੀਲ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਵਲੋਂ ਸਮਾਜ ਸੇਵਾ ਅਤੇ ਵਾਤਾਵਰਣ ਨਾਲ ਪ੍ਰੇਮ ਕਰਕੇ ਇਲਾਕੇ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕੀਤੀ | ਕਵੀ ਦਰਬਾਰ ਵਿਚ ਸੁਖਦੇਵ ਸਿੰਘ ਨਿਰਮੋਹੀ, ਅਸ਼ਵਨੀ ਅਣਜਾਣ, ਚਰਨਜੀਤ ਅੱਟਾ, ਸੋਢੀ ਸੱਤੋਵਾਲੀਆ, ਰਿਖੀ ਰੰਧਾਵਾ, ਗੱਗੀ ਸ਼ਾਹਪੁਰੀਆਂ, ਅਸ਼ੋਕ ਟਾਂਡੀ, ਦਿਲਬਹਾਰ ਸ਼ੌਕਤ, ਪੰਛੀ ਡੱਲੇਵਾਲੀਆ, ਸੋਹਣ ਸਿੰਘ ਭਿੰਡਰ, ਬਲਦੇਵ ਰਾਜ ਕੋਮਲ, ਕੁਲਵੰਤ ਸਿੰਘ ਸੱਗੂ, ਗੁਰਦਿਆਲ ਸਿੰਘ, ਮਨੋਜ ਫਗਵਾੜਵੀ, ਮਹਿੰਦਰ ਪਾਲ ਡੱਲੇਵਾਲ, ਲਸ਼ਕਰ ਸਰਗੂੰਦੀ, ਨਿਰਮਲ ਸਿੰਘ ਬਲ ਅਤੇ ਹੋਰਨਾਂ ਨੇ ਕਵਿਤਾਵਾਂ ਪੜ੍ਹ ਕੇ ਰੰਗ ਬੰਨਿ੍ਹਆਂ |