ਕਰਤਾਰਪੁਰ, 4 ਜੂਨ (ਜਨਕਰਾਜ ਗਿੱਲ)-ਕਾਂਗਰਸ ਪਾਰਟੀ ਤੋਂ ਐੱਸ.ਸੀ ਵਿੰਗ ਦੇ ਜਲੰਧਰ ਦਿਹਾਤੀ ਅਤੇ ਸ਼ਹਿਰੀ ਚੇਅਰਮੈਨਾਂ ਅਰਵਿੰਦ ਢਾਂਡਾ ਅਤੇ ਅਮਿਤ ਮੱਟੂ ਦੀ ਪ੍ਰਧਾਨਗੀ ਹੇਠ ਕਾਂਗਰਸ ਭਵਨ ਵਿਖੇ ਕਾਂਗਰਸੀ ਵਰਕਰਾਂ ਅਤੇ ਅਗੂਆਂ ਨਾਲ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਕਾਰਜ ਕਾਰੀ ਸੂਬਾ ਚੇਅਰਮੈਨ ਐੱਸੀ ਵਿੰਗ ਯਾਮਨੀ ਗੋਮਰ, ਸੂਬਾ ਉਪ ਚੇਅਰਮੈਨ ਹਰਵਿੰਦਰ ਪਾਲ ਸਿੰਘ, ਦਵਿੰਦਰ ਪਾਲ, ਅੰਮਿ੍ਤਪਾਲ ਭੌਂਸਲੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਕਾਂਗਰਸ ਪਾਰਟੀ ਦੀ ਹੋਰ ਵੀ ਮਜਬੂਤੀ ਦੇ ਨਾਲ ਐੱਸ.ਸੀ. ਵਿੰਗ ਦੀ ਬਿਹਤਰੀ ਅਤੇ ਸੰਵਿਧਾਨਿਕ ਹੱਕਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ 'ਤੇ ਹਲਕਾ ਕਰਤਾਰਪੁਰ ਸ਼ਹਿਰ ਤੋਂ ਨਿਯੁਕਤ ਜਿਲ੍ਹਾ ਚੇਅਰਮੈਨ ਅਰਵਿੰਡ ਢਾਂਡਾ ਨੇ ਆਖਿਆ ਕਿ ਕਾਂਗਰਸ ਪਾਰਟੀ ਉਹ ਸਿਆਸੀ ਜਮਾਤ ਹੈ ਜੋ ਦੇਸ਼ ਅਤੇ ਸੂਬੇ ਅੰਦਰ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਅਤੇ ਦਲਿਤ ਵਰਗ ਦੇ ਸੰਵਿਧਾਨਿਕ ਹੱਕਾਂ ਪ੍ਰਤੀ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਭਵਿੱਖ 'ਚ ਵੀ ਰਹਿੰਦੇ ਹੋਏ ਸੰਗਠਨ ਦੀ ਮਜਬੂਤੀ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ 'ਤੇ ਉਨ੍ਹਾਂ ਵਲੋਂ ਆਏ ਕਾਂਗਰਸੀ ਆਗੂਆਂ ਦਾ ਨਿੱਘਾ ਸਵਾਗਤਵੀਕੀਤਾ ਗਿਆ | ਇਸ ਮੌਕੇ ਸੂਚਾ ਐਮਾਕਾਜ਼ੀ, ਪ੍ਰਵੀਨ ਕੁਮਾਰ ਪੀਨਾ, ਧਰਮ ਪਾਲ, ਇੰਦਰਜੀਤ, ਬਿੱਲਾ, ਸੰਨੀ, ਅਜੀਤ ਸਿੰਘ, ਮਤਵਿੰਦਰ ਸਿੰਘ, ਜਤਿੰਦਰ ਕੁਮਾਰ, ਅਵਤਾਰ ਸਿੰਘ, ਰਾਕੇਸ਼ ਕੁਮਾਰ, ਅਜੀਤ ਰਾਮ, ਮਨਜੀਤ ਕੁਮਾਰ ਹੈਪੀ ਅਤੇ ਪਲਵਿੰਦਰ ਆਦਿ ਹਾਜ਼ਰ ਸਨ |