04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਲੋਹੀਆਂ ਦੇ 'ਵੋਟਰ ਦੇਵਤਾ' ਦਾ 'ਫਤਵਾ' ਸਿਰ ਮੱਥੇ-ਵਿਧਾਇਕ ਲਾਡੀ ਸ਼ੇਰੋਵਾਲੀਆ

ਅਜੀਤ ਡੈਸਕ 05-06-2026
ਲੋਹੀਆਂ ਖਾਸ, 4 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੰਘੀਆਂ ਨਗਰ ਪੰਚਾਇਤ ਚੋਣਾਂ 'ਚ ਸ਼ਹਿਰ ਵਾਸੀਆਂ ਨੇ ਜੋ ਵੀ ਫੈਸਲਾ ਸੁਣਾਇਆ ਹੈ, ਉਹ ਸਾਡੇ ਸਾਰਿਆਂ ਦੇ ਸਿਰ ਮੱਥੇ ਪ੍ਰਵਾਨ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਅਸੀਂ ਬਹੁਤ ਥੋੜੀਆਂ ਵੋਟਾਂ ਨਾਲ 5, 6 ਸੀਟਾਂ 'ਤੇ ਪੱਛੜੇ ਹਾਂ, ਇਸ ਲਈ ਲੋਹੀਆਂ ਦੇ ਵੋਟਰਾਂ ਦਾ ਵੱਡੀ ਗਿਣਤੀ 'ਚ ਵੋਟ ਕਰਨ ਆਉਣ ਲਈ ਧੰਨਵਾਦ ਵੀ ਕਰਦੇ ਹਾਂ | ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਕਾਂਗਰਸ ਦੇ 4 ਜੇਤੂ ਰਹੇ ਕੌਂਸਲਰ ਹਰਜਿੰਦਰ ਕੌਰ, ਕੌਂਸਲਰ ਸਨੇਹ ਲਤਾ, ਕੌਂਸਲਰ ਪੂਜਾ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ ਸਮੇਤ ਬਾਕੀ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਲ ਗੁਰਦੁਆਰਾ ਸਿੰਘ ਸਭਾ ਲੋਹੀਆਂ ਵਿਖੇ ਨਤਮਸਤਕ ਹੋਣ ਪੁੱਜੇ ਸਨ, ਜਿਥੇ ਉਨ੍ਹਾਂ ਵੋਟਰਾਂ ਦਾ ਧੰਨਵਾਦ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ | ਇਸ ਮੌਕੇ ਗੁਰੂ ਘਰ ਵੱਲੋਂ ਡਾ. ਸਤਨਾਮ ਸਿੰਘ ਨੇ 4 ਜੇਤੂ ਰਹੇ ਕੌਂਸਲਰਾਂ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ | ਇਸ ਮੌਕੇ ਸ਼ੂਗਰ ਮਿਲ ਨਕੋਦਰ ਦੇ ਸਾ. ਚੇਅਰਮੈਨ ਅਸ਼ਵਿੰਦਰ ਸਿੰਘ ਨੀਟੁੂ, ਪੀ.ਏ. ਸੋਨੂੰ ਕੰਗ, ਲੋਹੀਆਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪਵਨ ਕੁਮਾਰ ਗਾਂਧੀ, ਕੌਂਸਲਰ ਆਗੂ ਪਰਵਿੰਦਰ ਸਿੰਘ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਇੰਦਰਜੀਤ ਸਿੰਘ ਬਬਲਾ, ਸਾ. ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ, ਸਾ. ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ, ਸਾ. ਕੌਂਸਲਰ ਸੁਖਵਿੰਦਰ ਸਿੰਘ ਨਾਗੀ, ਸਤਨਾਮ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨਾਂ ਵਲੋਂ ਮੀਟਿੰਗ ਅਗਲੀ ਖ਼ਬਰ ਪਾਰਟੀ ਦੇ ਹਰੇਕ ਆਗੂ ਅਤੇ ਵਰਕਰ ਦੇ ਘਰ ਤੱਕ ਪਹੁੰਚ ਕਰਾਂਗੀ-ਬੀਬਾ ਹਰਜੋਤ ਕੌਰ ਲੋਹਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।