ਫਿਲੌਰ, 4 ਜੂਨ (ਸਤਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ ਸਾਥੀਆਂ ਸਮੇਤ ਅੱਜ ਪਾਰਟੀ ਦੇ ਟਕਸਾਲੀ ਆਗੂ ਹਰਿੰਦਰ ਸਿੰਘ ਸੈਣੀ ਅਤੇ ਡਾ. ਵਰਿੰਦਰ ਸਿੰਘ ਸੈਣੀ ਦੇ ਘਰ ਪਹੁੰਚੇ | ਸੈਣੀ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਲਕਾ ਫਿਲੌਰ ਦੇ ਨਵ-ਨਿਯੁਕਤ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ | ਬੀਬਾ ਲੋਹਟੀਆ ਨੇ ਇਕੱਠੇ ਹੋਏ ਵਲੰਟੀਅਰਜ਼ ਨਾਲ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੇ ਗਿਲੇ ਸ਼ਿਕਵੇ ਗੰਭੀਰਤਾ ਨਾਲ ਸੁਣੇ | ਉਨ੍ਹਾਂ ਵਲੰਟੀਅਰਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਪਾਰਟੀ ਦਾ ਡੱਟ ਕੇ ਸਾਥ ਦੇਣ ਤਾਂ ਜੋ 2027 'ਚ ਦੋਬਾਰਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇ | ਉਨ੍ਹਾਂ ਕਿਹਾ ਕਿ ਇਹ ਸਮਾਂ ਉਨ੍ਹਾਂ ਦਾ ਮਿਹਨਤ ਕਰਕੇ ਹਲਕਾ ਫਿਲੌਰ ਦੇ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਹੈ ਤਾਂ ਜੋ ਆਮ ਆਦਮੀ ਪਾਰਟੀ ਹਲਕੇ ਦੇ ਲੋਕਾਂ ਦਾ ਭਰੋਸਾ ਜਿੱਤ ਸਕੇ | ਹਾਜ਼ਰ ਵਲੰਟੀਅਰਜ਼ ਨੇ ਬੀਬਾ ਲੋਹਟੀਆ ਨੂੰ ਵਿਸਵਾਸ਼ ਦਵਾਇਆ ਕਿ ਉਹ ਸਾਰੇ ਡੱਟ ਕੇ ਪਾਰਟੀ ਹਾਈਕਮਾਨ ਦੇ ਆਦੇਸ਼ਾਂ ਦਾ ਪਾਲਣ ਕਰਨਗੇ ਅਤੇ ਵਿਧਾਨ ਸਭਾ ਚੋਣਾਂ 2027 ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਿੰਦਰ ਸਿੰਘ ਮਾਹਲ, ਸੁਖਵਿੰਦਰ ਸਿੰਘ ਸੁੱਖਾ ਸਗਨੇਵਾਲ, ਡਾ. ਪਿ੍ੰਸ ਸਰਪੰਚ, ਮਨਦੀਪ ਸਿੰਘ ਮੀਡੀਆ ਇੰਚਾਰਜ ਫਿਲੌਰ, ਅਮਰੀਕ ਸਿੰਘ ਬਿੱਟੂ, ਤੇਜੀ , ਪਰਦੀਪ ਕੁਮਾਰ, ਵਿੱਕੀ ਛਿੱਛੋਵਾਲ, ਗੁਰਦੀਪ ਸਿੰਘ, ਚਰਨ ਸਿੰਘ ਪੰਚ ਗੜ੍ਹਾ, ਗੇਲੀ ਭੱਠੇ ਵਾਲਾ, ਬਲਵੀਰ ਰਾਮ ਫਿਲੌਰ, ਡਾ. ਰਾਕੇਸ਼ ਕੁਮਾਰ ਤੇਹਿੰਗ, ਡਾ. ਗੁਰਪ੍ਰੀਤ, ਹਰਦੀਪ ਸਿੰਘ, ਤਰਲੋਕ ਸਿੰਘ ਵਿਰਕ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ |