04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਘੱਲੂਘਾਰਾ ਦਿਹਾੜਿਆਂ ਨੂੰ ਸਮਰਪਿਤ ਆਦਮਪੁਰ ਵਿਖੇ ਕਰਵਾਇਆ ਜਾਵੇਗਾ ਸ਼ਹੀਦੀ ਸਮਾਗਮ

ਅਜੀਤ ਡੈਸਕ 05-06-2026
ਆਦਮਪੁਰ, 4 ਜੂਨ (ਰਮਨ ਦਵੇਸਰ)-ਤੀਜੇ ਘੱਲੂਘਾਰੇ ਸਿੱਖ ਨਸਲਕੁਸ਼ੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਆਦਮਪੁਰ ਵਿਖੇ 9 ਜੂਨ ਦਿਨ ਮੰਗਲਵਾਰ ਨੂੰ ਪਿੰਡ ਖੁਰਦਪੁਰ ਆਦਮਪੁਰ ਦੇ ਗੁਰੂਘਰ ਵਿਖੇ ਸਮਾਗਮ ਹੋਵੇਗਾ | ਜਿਸ ਵਿੱਚ ਇਲਾਕੇ ਦੇ ਸੰਤ ਮਹਾਂਪੁਰਖ ਦੇ ਇਲਾਕੇ ਦੀਆਂ ਸੰਗਤਾਂ ਸ਼ੀਰਕਤ ਕਰਨਗੀਆਂ ਇਸ ਸਬੰਧੀ ਅੱਜ ਆਦਮਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਦੀ ਜਰਨੈਲ ਸਿੰਘ ਗੜ੍ਹਦੀਵਾਲਾ ਦੀ ਅਗਵਾਈ ਵਿੱਚ ਹੋਈ ਇੱਕ ਅਹਿਮ ਮੀਟਿੰਗ ਵਿੱਚ ਫੈਸਲਾ ਲਿਆ ਗਿਆ | ਗੜ੍ਹਦੀਵਾਲਾ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਮਾਗਮ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਚੇਚੇ ਤੌਰ 'ਤੇ ਹਾਜ਼ਰੀ ਭਰਨਗੇ ਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਦੁੱਤੀ ਸ਼ਹਾਦਤ ਬਾਰੇ ਅਤੇ ਤੀਜੇ ਸਿੱਖ ਨਸਲਕੁਸੀ ਘੱਲੂਘਾਰੇ ਬਾਰੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪੋਣਗੇ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਹਿੱਤ ਸਮਾਗਮ ਦੇ ਅਖੀਰ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਬੂਟੇ ਵੰਡੇ ਜਾਣਗੇ | ਗੜਦੀਵਾਲਾ ਨੇ ਕਿਹਾ ਕਿ ਤੀਜਾ ਸਿੱਖ ਨਸ਼ਲਕੁਸ਼ੀ ਘੱਲੂਘਾਰਾ ਇਹ ਨਾ ਭੁੱਲਣ ਵਾਲਾ ਘੱਲੂਘਾਰਾ ਹੋਇਆ ਤੇ ਅੱਠੇ ਪਹਿਰੇ ਨਹੀਂ ਭੁੱਲਦਾ | ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੇ ਸਿਧਾਂਤ ਵਾਲੀ ਧਰਤੀ ਨੂੰ ਲੋਕ ਛੱਡ ਕੇ ਵਿਦੇਸ਼ ਉਡਾਰੀਆਂ ਮਾਰ ਰਹੇ ਹਨ, ਗੁਰੂ ਘਰਾਂ 'ਚ ਉਜਾੜੇ ਦੀਆਂ ਅਰਦਾਸਾਂ ਹੋ ਰਹੀਆ ਹਨ | ਮਸਲਾ ਪੰਜਾਬ ਤੇ ਪੰਜਾਬੀਆਂ ਦੀ ਹੋਂਦ 'ਤੇ ਆ ਕੇ ਖੜ੍ਹ ਗਿਆ ਹੈ | ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ | ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪੰਥ ਅਤੇ ਪੰਜਾਬ ਨੂੰ ਲੁੱਟਣ ਵਾਲਿਆ ਦੀ ਪਛਾਣ ਕਰਨੀ ਹੈ | ਪੰਥ ਦੋਖੀਆਂ ਦੀ ਪਛਾਣ ਕਰਨੀ ਹੁਣ ਕੋਈ ਔਖੀ ਨਹੀਂ ਰਹੀ | ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਸਾਡੇ ਗੁਰੂ ਦੀ ਪੱਤ ਕਿਸ ਨੇ ਰੋਲੀ ਹੈ, ਤਕੜੇ ਹੋ ਜਾਉ | ਇਸ ਮੌਕੇ ਉਨ੍ਹਾਂ ਦੇ ਨਾਲ ਮੇਜਰ ਸਿੰਘ ਹਰੀਪੁਰ ਸਰਕਲ ਪ੍ਰਧਾਨ ਆਦਮਪੁਰ, ਸਤਵਿੰਦਰਪਾਲ ਸਿੰਘ ਖਾਲਸਾ ਘੁੜਿਆਲ ਸਟੇਟ ਡੈਲੀਗੇਟ, ਸੁਰਜੀਤ ਸਿੰਘ ਉਦੇਸੀਆਂ, ਅੰਮਿ੍ਤਪਾਲ ਸਿੰਘ ਨੰਬਰਦਾਰ, ਪਰਵਿੰਦਰ ਸਿੰਘ ਲੱਡੂ, ਅਮਰਜੀਤ ਸਿੰਘ ਖੁਰਦਪੁਰ, ਬਿੰਦਰ ਸਿੰਘ ਮੈਂਬਰ ਪੰਚਾਇਤ ਖੁਰਦਪੁਰ ਅਤੇ ਗੁਰਨਾਮ ਸਿੰਘ ਗਾਮਾ ਹਾਜ਼ਰ ਸਨ |
ਪਿਛਲੀ ਖ਼ਬਰ ਪਾਰਟੀ ਦੇ ਹਰੇਕ ਆਗੂ ਅਤੇ ਵਰਕਰ ਦੇ ਘਰ ਤੱਕ ਪਹੁੰਚ ਕਰਾਂਗੀ-ਬੀਬਾ ਹਰਜੋਤ ਕੌਰ ਲੋਹਟੀਆ ਅਗਲੀ ਖ਼ਬਰ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।