04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ

ਅਜੀਤ ਡੈਸਕ 05-06-2026
ਦੁਸਾਂਝ ਕਲਾਂ, 4 ਜੂਨ (ਰਾਮ ਪ੍ਰਕਾਸ਼ ਟੋਨੀ)-ਪਿੰਡ ਪੱਦੀ ਜਗੀਰ ਵਿਖੇ ਧੰਨ-ਧੰਨ ਬਾਬਾ ਕੰਨੀਆਂ ਜੀ, ਧੰਨ ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ, ਚੰਦੜ੍ਹ ਗੋਤ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਚੰਦੜ੍ਹ ਪਰਿਵਾਰ ਤੇ ਐੱਨ.ਆਰ. ਆਈਜ਼. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ¢ ਜਿਸ 'ਚ ਪੰਜਾਬ ਦੇ ਨਾਮਵਾਰ ਕਲਾਕਾਰਾਂ ਜਿਨ੍ਹਾਂ ਵਿੱਚ ਬਲਜੀਤ ਜੱਸੀ, ਬਲਵਿੰਦਰ ਸੋਨੂੰ, ਸਾਹਿਲ ਜੀ, ਰੋਹਿਤ ਖਹਿਰਾ ਨੇ ਜਠੇਰਿਆਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ¢ ਇਸ ਮੇਲੇ ਦੁਰਾਨ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਵ ਸਾਂਝਾ ਦਰਬਾਰ ਪਿੰਡ ਉੜਾਪੜ ਦੇ ਸੇਵਾਦਾਰ ਬਾਬਾ ਬਲਵਿੰਦਰ ਲੱਡੂ ਜੀ ਉਚੇਚੇ ਤÏਰ 'ਤੇ ਪਹੁੰਚੇ¢ ਇਸ ਮੇਲੇ ਦੁਰਾਨ ਖੂਨਦਾਨ ਕੈਂਪ ਲਗਾਇਆ ਗਿਆ¢ ਜਿਸ ਵਿਚ 22 ਨÏਜਵਾਨਾਂ ਨੇ ਖ਼ੂਨਦਾਨ ਕੀਤਾ ਅਤੇ ਸਰਟਿਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ¢ ਮੇਲੇ ਦੁਰਾਨ ਸਵੇਰ ਤੋਂ ਚਾਹ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਬਾਅਦ ਦੁਪਹਿਰ ਗੂਰੂ ਕਾ ਲੰਗਰ ਵਰਤਾਇਆ ਗਿਆ¢ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ ਦਾ ਦਿੱਤੇ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸੀਨੀਅਰ ਮੀਤ ਪ੍ਰਧਾਨ ਚੌਧਰੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਤਾਰਾ ਰਾਮ ਪੱਦੀ ਜਗੀਰ, ਸਕੱਤਰ ਸੁਰਿੰਦਰਪਾਲ ਕੁੱਕੂ, ਖਜਾਨਚੀ ਸੁਖਵਿੰਦਰ ਰਾਮ, ਦਲੀਪ ਚੰਦੜ੍ਹ, ਜਗਦੀਸ਼ ਰਾਮ, ਮਹਿੰਦਰ ਪਾਲ, ਭੁਪਿੰਦਰ ਸਿੰਘ ਪੱਦੀ ਜਗੀਰ, ਸੁਰਿੰਦਰ ਲੁਘਾ, ਮਹਿੰਦਰ ਪਾਲ, ਬੂਟਾ ਰਾਮ, ਅਜੇ ਕੁਮਾਰ, ਹਰਬੰਸ ਲਾਲ, ਮੱਖਣ ਲਾਲ, ਸੋਮ ਨਾਥ, ਮੱਖਣ ਲਾਲ ਭਾਣੋਕੀ, ਦੇਸ ਰਾਜ ਅੱਪਰਾ, ਰਾਮ ਦਾਸ ਬੜਾ ਪਿੰਡ, ਰਾਜਵਿੰਦਰ ਮਸੰਦ ਪੁਰ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ¢ ਸਟੇਜ ਸਕੱਤਰ ਦੀ ਭੂਮਿਕਾ ਮਾ ਸੁਖਵਿੰਦਰ ਰਾਮ ਨੇ ਬਾਖੂਬੀ ਨਿਭਾਈ¢
ਪਿਛਲੀ ਖ਼ਬਰ ਘੱਲੂਘਾਰਾ ਦਿਹਾੜਿਆਂ ਨੂੰ ਸਮਰਪਿਤ ਆਦਮਪੁਰ ਵਿਖੇ ਕਰਵਾਇਆ ਜਾਵੇਗਾ ਸ਼ਹੀਦੀ ਸਮਾਗਮ ਅਗਲੀ ਖ਼ਬਰ ਆਦਮਪੁਰ ਵਿਖੇ 19ਵਾਂ ਦਸਤਾਰ ਸਿਖਲਾਈ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।