ਆਦਮਪੁਰ, 4 ਜੂਨ (ਹਰਪ੍ਰੀਤ ਸਿੰਘ)-ਗੁਰੂ ਨਾਨਕ ਸਭਾ ਆਦਮਪੁਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 'ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗੱਤਕਾ ਅਖਾੜਾ' ਵੱਲੋਂ ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਜਾ ਰਿਹਾ ਹੈ | ਸਥਾਨਕ ਗੁਰਦੁਆਰਾ ਰਾਮਗੜ੍ਹੀਆ ਨੇੜੇ ਬੱਸ ਸਟੈਂਡ, ਆਦਮਪੁਰ ਵਿਖੇ 19ਵਾਂ ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤੀ ਗਿਆ ਜਾਣਕਾਰੀ ਦਿੰਦੇ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਟੋਨੀ ਨਹੀਂ ਦੱਸਿਆ ਕਿ ਇਹ ਕੈਂਪ 31 ਮਈ ਦਿਨ ਐਤਵਾਰ ਤੋਂ ਸ਼ੁਰੂ ਹੋ ਕੇ 13 ਜੂਨ ਦਿਨ ਸ਼ਨੀਵਾਰ ਤੱਕ ਰੋਜ਼ਾਨਾ ਸਵੇਰੇ 6:00 ਵਜੇ ਤੋਂ 7:30 ਵਜੇ ਤੱਕ ਚੱਲੇਗਾ, ਜਿੱਥੇ ਮਾਹਿਰਾਂ ਵੱਲੋਂ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਬੱਚਿਆਂ ਦੇ ਹੁਨਰ ਨੂੰ ਪਰਖਣ ਲਈ 18ਵੇਂ ਦਸਤਾਰ ਬੰਦੀ ਮੁਕਾਬਲੇ 14 ਜੂਨ 2026 ਦਿਨ ਐਤਵਾਰ ਨੂੰ ਕਰਵਾਏ ਜਾਣਗੇ | ਪ੍ਰਬੰਧਕਾਂ ਮੁਤਾਬਕ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ |