12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅੰਤਰ ਜ਼ਿਲ੍ਹਾ ਮਹਿਲਾ ਕ੍ਰਿਕਟ ਟੂਰਨਾਮੈਂਟ 'ਚ ਜਲੰਧਰ ਦੀ ਗੁਰਦਾਸਪੁਰ 'ਤੇ ਸ਼ਾਨਦਾਰ ਜਿੱਤ

ਅੰਤਰ ਜ਼ਿਲ੍ਹਾ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਮੈਚ 'ਚੋਂ ਜੇਤੂ ਬਣੀ ਜਲੰਧਰ ਮਹਿਲਾ ਟੀਮ ਦੀਆਂ ਖਿਡਾਰਨਾਂ ਜੇ.ਡੀ.ਸੀ.ਏ ਦੇ ਅਹੁਦੇਦਾਰਾਂ ਨਾਲ | ਤਸਵੀਰ : ਮੁਨੀਸ਼ <br/> 06-06-2026
ਜਲੰਧਰ, 5 ਜੂਨ (ਡਾ.ਜਤਿੰਦਰ ਸਾਬੀ)-ਪੰਜਾਬ ਸਟੇਟ ਅੰਤਰ ਜਿਲ੍ਹਾ ਸੀਨੀਅਰ ਮਹਿਲਾ ਕਿ੍ਕਟ ਟੂਰਨਾਮੈਂਟ ਦੇ ਮੁਕਾਬਲੇ ਜੋ ਸਥਾਨਕ ਸੇਂਟ ਸੋਲਜਰ ਕੈਂਪਸ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਹਨ | ਇਸ ਦੇ ਅੱਜ ਖੇਡੇ ਗਏ ਮੈਚ ਦੇ ਵਿਚੋਂ ਜਲੰਧਰ ਦੀ ਮਹਿਲਾਵਾਂ ਦੀ ਕ੍ਰਿਕਟ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ ਅਗਲੇ ਗੇੜ 'ਚ ਥਾਂ ਪੱਕੀ ਕੀਤੀ | ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਅੰਗਰੀਸ਼ ਸੰਯੁਕਤ ਸਕੱਤਰ ਜੇ.ਡੀ.ਸੀ.ਏ ਨੇ ਦੱਸਿਆ ਕਿ ਮੇਜਬਾਨ ਜਲੰਧਰ ਦੀ ਲੜਕੀਆਂ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 50 ਓਵਰਾਂ ਦੇ ਮੈਚ ਵਿਚੋਂ 304 ਦੌੜਾਂ ਨਾਲ ਮਾਤ ਦਿੱਤੀ ਤੇ ਕ੍ਰਿਸ਼ਮਾ ਰਾਣਾ ਨੇ 128 ਦੌੜਾ ਦਾ ਯੋਗਦਾਨ, ਨੀਤੂ ਸਿੰਘ ਨੇ 101 ਦੌੜਾਂ ਤੇ ਪਿ੍ਅੰਕਾ ਮੁਤਰੇਜਾ ਨੇ 73 ਦੌੜਾਂ ਦਾ ਜਿੱਤ 'ਚ ਅਹਿਮ ਯੋਗਦਾਨ ਪਾਇਆ | ਜਲੰਧਰ ਦੀ ਟੀਮ ਵੱਲੋਂ ਮੋਹਣੀ ਰਾਣਾ ਨੇ 6 ਓਵਰਾਂ ਦੇ ਵਿਚ 5 ਵਿਕਟਾਂ ਹਾਸਲ ਕਰਕੇ ਵਧੀਆ ਕਾਰਗੁਜਾਰੀ ਵਿਖਾਈ ਤੇ ਜਲੰਧਰ ਦੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਤਰੁਣ ਚੁੱਘ ਨੂੰ ਮਿਲੇ ਸਨਮਾਨ ਨਾਲ ਵਰਕਰਾਂ 'ਚ ਉਤਸ਼ਾਹ-ਅਰੋੜਾ ਅਗਲੀ ਖ਼ਬਰ ਦੋਆਬਾ ਕਾਲਜ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ ਦੀਆਂ ਯੋਜਨਾਵਾਂ ਸੰਬੰਧੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।