12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੀ.ਟੀ. ਗਰੁੱਪ ਵਲੋਂ 'ਆਭਾਰ' ਪ੍ਰੋਗਰਾਮ ਤਹਿਤ ਸਹਾਇਕ ਸਟਾਫ ਮੈਂਬਰਾਂ ਦਾ ਸਨਮਾਨ

ਅਜੀਤ ਡੈਸਕ 06-06-2026
ਜਲੰਧਰ, 5 ਜੂਨ (ਜਸਪਾਲ ਸਿੰਘ)-ਸੀਟੀ ਗਰੁੱਪ ਵੱਲੋਂ ਆਪਣੇ ਸੰਸਥਾਨਾਂ ਦੀ ਰੋਜ਼ਾਨਾ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸਹਾਇਕ ਸਟਾਫ ਨੂੰ ਸਨਮਾਨਿਤ ਕਰਨ ਲਈ 'ਆਭਾਰ' ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ, ਨÏਰਥ ਕੈਂਪਸ ਮਕਸੂਦਾਂ, ਸੀਟੀ ਪਬਲਿਕ ਸਕੂਲ ਅਤੇ ਸੀਟੀ ਵਰਲਡ ਸਕੂਲ ਦੇ ਸਮਰਪਿਤ ਕਰਮਚਾਰੀਆਂ ਨੂੰ ਸਮਰਪਿਤ ਸੀ¢ ਇਸ ਮÏਕੇ 'ਤੇ ਕੁੱਲ 100 ਸਹਾਇਕ ਸਟਾਫ ਮੈਂਬਰਾਂ ਨੂੰ 2 ਸਾਲ, 5 ਸਾਲ, 10 ਸਾਲ, 15 ਸਾਲ ਅਤੇ 20 ਸਾਲ ਤੋਂ ਵੱਧ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ ਤੇ ਇਹ ਉਹ ਕਰਮਚਾਰੀ ਹਨ ਜੋ ਅਕਸਰ ਪਿੱਛੇ ਰਹਿ ਕੇ ਸੰਸਥਾ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ¢ ਸਮਾਰੋਹ ਵਿੱਚ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਪ੍ਰੋ. (ਡਾ.) ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ, ਪਿ੍ੰਸਿਪਲ ਸੀਟੀ ਪਬਲਿਕ ਸਕੂਲ ਮਨੀਸ਼ਾ ਬਸਨੇਤ, ਪਿ੍ੰਸਿਪਲ ਸੀਟੀ ਵਰਲਡ ਸਕੂਲ ਆਰਤੀ ਜਸਵਾਲ ਅਤੇ ਪਿ੍ੰਸਿਪਲ ਸੀਟੀ ਕਾਲਜ ਆਫ ਐਜੂਕੇਸ਼ਨ ਡਾ. ਅੰਜੂ ਸ਼ਰਮਾ ਹਾਜ਼ਰ ਰਹੇ¢ ਉਨ੍ਹਾਂ ਨੇ ਸਨਮਾਨਿਤ ਕਰਮਚਾਰੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ¢ ਇਸ ਮÏਕੇ 'ਤੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਕਰਮਚਾਰੀ ਸੰਸਥਾ ਦੀ ਕਾਮਯਾਬੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਤੇ ਸੀਟੀ ਗਰੁੱਪ ਦੀ ਤਰੱਕੀ ਸਾਰੇ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ¢ ਉਨ੍ਹਾਂ ਸਨਮਾਨਿਤ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ¢
ਪਿਛਲੀ ਖ਼ਬਰ ਸਕਾਈ ਰਾਈਡਰ ਵਲੋਂ 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਬੂਟੇ ਲਗਾਏ ਅਗਲੀ ਖ਼ਬਰ ਐੱਲ.ਪੀ.ਯੂ. ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।