24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਰਦੀਪ ਗਿਰੀ ਮਹਾਰਾਜ ਵਲੋਂ 120 ਫੁੱਟੀ ਰੋਡ ਸਥਿਤ ਮਾਤਾ ਕਲਸਾਂ ਜੀ ਚੌਕ ਦਾ ਉਦਘਾਟਨ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਨੇ ਸੰਗਤ ਨੂੰ ਦਿੱਤੀ ਵਧਾਈ <br/>

120 ਫੁੱਟੀ ਰੋਡ 'ਤੇ ਮਾਤਾ ਕਲਸਾਂ ਚੌਕ ਦਾ ਉਦਘਾਟਨ ਕਰਦੇ ਹੋਏ ਗੁਰਦੀਪ ਗਿਰੀ ਮਹਾਰਾਜ (ਪਠਾਨਕੋਟ ਵਾਲੇ) | ਨਾਲ ਹਨ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਿਨੀਤ ਧੀਰ, ਸੌਰਵ ਸੇਠ ਅਤੇ ਹੋਰ | ਤਸਵੀਰ-ਮੁਨੀਸ਼ <br/> 07-06-2026
ਜਲੰਧਰ, 6 ਜੂਨ (ਜਤਿੰਦਰ ਪੰਮੀ)-120 ਫੁੱਟੀ ਰੋਡ ਸਥਿਤ ਮਾਤਾ ਕਲਸਾਂ ਚੌਂਕ ਦਾ ਉਦਘਾਟਨ ਗੁਰਦੀਪ ਗਿਰੀ ਮਹਾਰਾਜ (ਪਠਾਨਕੋਟ ਵਾਲਿਆਂ) ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਿਨੀਤ ਧੀਰ ਅਤੇ ਕੌਂਸਲਰ ਪਤੀ ਸੌਰਵ ਸੇਠ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ, ਸਮਾਜਸੇਵੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਮਾਤਾ ਕਲਸਾਂ ਜੀ ਚੌਕ ਇਲਾਕੇ ਦੀ ਧਾਰਮਿਕ ਤੇ ਸੱਭਿਆਚਾਰਕ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਮਾਜ ਵਿੱਚ ਭਾਈਚਾਰੇ, ਏਕਤਾ ਅਤੇ ਧਾਰਮਿਕ ਆਸਥਾ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਉਨ੍ਹਾਂ ਚੌਕ ਦੇ ਨਿਰਮਾਣ ਤੇ ਸੁੰਦਰਤਾ ਵਧਾਉਣ ਲਈ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਸ਼ਾਸਤਰੀ ਨਗਰ ਦੇ ਪ੍ਰਧਾਨ ਅਸ਼ੋਕ ਕੁਮਾਰ, ਸਕੱਤਰ ਰਵਿੰਦਰ ਸਿੰਘ, ਖਜ਼ਾਨਚੀ ਰਵੀ ਕੁਮਾਰ, ਚੇਅਰਮੈਨ ਭਜਨ ਲਾਲ, ਮੀਤ ਪ੍ਰਧਾਨ ਸੁਰਿੰਦਰ ਸਿੰਘ ਬਿੱਟੂ, ਚੰਦਰ ਪ੍ਰਕਾਸ਼, ਪਾਠੀ ਕੁੰਦਨ ਲਾਲ, ਬਿਸ਼ਨ ਲਾਲ, ਸੰਜੀਵ ਕੁਮਾਰ, ਹਰਦੀਪ ਜਰੇਵਾਲ, ਪ੍ਰੇਮ ਕੁਮਾਰ ਤੇ ਕਮਲਜੀਤ ਦੀਪੂ ਸਮੇਤ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮੈਨਬਰੋ ਚੌਕ ਤੋਂ ਟੀ-ਪੁਆਇੰਟ ਤੱਕ ਸੜਕ 'ਤੇ ਰੋਡ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਲੰਬੇ ਸਮੇਂ ਤੱਕ ਸੜਕ ਦੇ ਨਾ ਬਣਨ ਕਰਕੇ... ਅਗਲੀ ਖ਼ਬਰ ਡਾਕਟਰ ਨੇ ਪਟਿਆਲਾ ਪੁਲਿਸ 'ਤੇ ਕੁੱਟਮਾਰ ਤੇ ਅਗਵਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਲਾਏ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।