24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਇੰਦਰਾਪੁਰਮ ਦੇ ਅਲਾਟੀ ਨੂੰ 15 ਲੱਖ ਦੇਣ ਦੇ ਆਦੇਸ਼

ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਸ਼ਿਵ)- ਮਾਸਟਰ ਗੁਰਬੰਤਾ ਸਿੰਘ ਇਨਕਲੇਵ ਇੰਦਰਾਪੁਰਮ ਵਿਚ ਅਲਾਟੀ ਨੂੰ ਸਹੂਲਤਾਂ ਵਾਲਾ ਫਲੈਟ ਨਾ ਦੇਣ ਦੇ ਮਾਮਲੇ ਵਿਚ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਲੋਂ ਇੰਪਰੂਵਮੈਂਟ ਟਰੱਸਟ ਨੂੰ 15 ਲੱਖ ਦੇਣ ਦੀ ਹਦਾਇਤ ਕੀਤੀ ਹੈ | ਅਲਾਟੀ ਦਵਿੰਦਰ ਕੁਮਾਰ ਮਲਹੋਤਰਾ ਜਿਨਾਂ ਨੂੰ ਇੰਦਰਾਪੁਰਮ ਵਿਚ ਫਲੈਟ ਅਲਾਟ ਹੋਇਆ ਸੀ ਪਰ ਉੱਥੇ ਸਹੂਲਤਾਂ ਨਹੀਂ ਸਨ ਤੇ ਉਨਾਂ ਦੀ 2015 ਵਿਚ ਮੌਤ ਹੋ ਗਈ ਸੀ | ਉਨਾਂ ਦੇ ਬੇਟੇ ਮਨੀਸ਼ ਮਲਹੋਤਰਾ ਵਲੋਂ 2023 ਵਿਚ ਆਪਣੀ ਦਿੱਤੀ ਗਈ 3.80 ਰਕਮ ਵਾਪਸ ਲੈਣ ਲਈ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿਚ ਕੇਸ ਕੀਤਾ ਗਿਆ | ਹੁਣ ਅਲਾਟੀ ਦੇ ਹੱਕ ਵਿਚ ਫ਼ੈਸਲਾ ਦਿੰਦੇ ਹੋਏ ਕਮਿਸ਼ਨ ਨੇ ਟਰੱਸਟ ਨੂੰ ਹਦਾਇਤ ਦਿੱਤੀ ਹੈ ਕਿ ਉਹ ਅਲਾਟੀ ਨੂੰ ਮੂਲ ਰਕਮ 9 ਫੀਸਦੀ ਵਿਆਜ ਅਤੇ 30 ਹਜ਼ਾਰ ਰੁਪਏ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਕਾਨੂੰਨੀ ਖ਼ਰਚੇ ਸਮੇਤ ਵਾਪਸ ਕਰੇ ਜਿਹੜੀ ਕਿ 15 ਲੱਖ ਰੁਪਏ ਬਣਦੀ ਹੈ | ਜੇਕਰ 45 ਦਿਨਾਂ ਵਿਚ ਇਹ ਰਕਮ ਵਾਪਸ ਨਹੀਂ ਕੀਤੀ ਜਾਂਦੀ ਤਾਂ ਅਲਾਟੀ ਨੂੰ 12 ਫੀਸਦੀ ਵਿਆਜ ਸਮੇਤ ਰਕਮ ਵਾਪਸ ਕੀਤੀ ਜਾਵੇ |
ਪਿਛਲੀ ਖ਼ਬਰ ਰੋਜ਼ 1 ਘੰਟਾ ਫੀਲਡ ਵਿਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ ਨਿਗਮ ਅਫ਼ਸਰ ਸੜਕਾਂ ਦੇ ਖੱਡੇ, ਸਟਰੀਟ ਲਾਈਟ... ਅਗਲੀ ਖ਼ਬਰ ਨਿਊ ਰੂਬੀ ਹਸਪਤਾਲ ਵਿਖੇ ਲਗਾਇਆ ਬੀ.ਐੱਮ.ਡੀ. ਅਤੇ ਫਾਈਬਰੋ ਸਕੈਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।