25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਕਰਵਾਇਆ ਘੱਲੂਘਾਰੇ ਨੂੰ ਸਮਰਪਿਤ ਕਵੀ ਦਰਬਾਰ

ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਐੱਮ. ਐੱਸ. ਲੋਹੀਆ)—ਜੂਨ 1984 ਅਕਾਲ ਤਖਤ ਸਾਹਿਬ 'ਤੇ ਭਾਰਤੀ ਫੌਜ ਵਲੋਂ ਕੀਤੇ ਹਮਲੇ ਵਿਚ ਸ਼ਹੀਦ ਹੋਏ ਸਿੰਘ, ਸਿੰਘਣੀਆਂ, ਸੰਗਤ ਦੀ ਯਾਦ ਨੂੰ 'ਘੱਲੂਘਾਰੇ' ਵਜੋਂ ਮਨਾਉਂਦੇ ਹੋਏ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦੁਰ ਨਗਰ, ਜਲੰਧਰ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ 4 ਤੋਂ 6 ਜੂਨ ਤੱਕ ਕਰਵਾਏ ਜਾ ਰਹੇ ਹਨ | ਇਸ ਤਹਿਤ ਬੀਤੀ ਰਾਤ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਪ੍ਰਸਿੱਧ ਕਵੀ ਕਰਮਜੀਤ ਸਿੰਘ 'ਨੂਰ', ਹਰੀ ਸਿੰਘ 'ਜਾਚਕ', ਬੀਬੀ ਸਰਬਜੀਤ ਕੌਰ 'ਸਰਬ', ਬਲਬੀਰ ਸਿੰਘ 'ਕਮਲ' ਅਤੇ ਸਤਬੀਰ ਸਿੰਘ 'ਸ਼ਾਨ' ਨੇ ਇਸ ਘੱਲੂਘਾਰੇ ਮੌਕੇ ਸਿੰਘਾਂ ਵਲੋਂ ਭਾਰਤੀ ਫੌਜਾਂ ਨੂੰ ਦਿੱਤੇ ਮੂੰਹ ਤੋੜਵੇਂ ਜਵਾਬ ਨੂੰ ਜੋਸ਼ ਭਰੀਆਂ ਕਵਿਤਾਵਾਂ 'ਚ ਬਿਆਨ ਕਰਕੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ | ਉਤਸ਼ਾਹ 'ਚ ਆਈ ਸੰਗਤ ਵਲੋਂ ਜੈਕਾਰੇ ਲਗਾ ਕੇ ਮਾਹੌਲ ਨੂੰ ਬੀਰ ਰੱਸ 'ਚ ਰੰਗ ਦਿੱਤਾ ਗਿਆ | ਸਮਾਪਤੀ 'ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਕਵੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਸਾਬਕਾ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਠੁਕਰਾਲ ਸੀਨੀਅਰ ਮੀਤ ਪ੍ਰਧਾਨ, ਜੁਗਿੰਦਰ ਸਿੰਘ ਕੈਸ਼ੀਅਰ, ਗੁਰਵਿੰਦਰ ਸਿੰਘ (ਸੰਤ ਮੋਟਰ), ਗੁਰਬਖਸ਼ ਸਿੰਘ ਢੀਂਗਰਾ, ਹਰਪ੍ਰੀਤ ਸਿੰਘ ਮਝੈਲ, ਹਰਜਿੰਦਰ ਸਿੰਘ (ਲੈਂਡ ਲਾਰਡ) ਅਤੇ ਹੋਰ ਹਾਜ਼ਰ ਸਨ | ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ 'ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ <br/> ਅਗਲੀ ਖ਼ਬਰ ਮਹਿਲਾ ਨੇ ਪਹਿਲੇ ਪਤੀ 'ਤੇ ਲਾਏ ਨਵਜੰਮਿਆ ਬੱਚਾ ਚੋਰੀ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।