25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇਨੋਸੈਂਟ ਹਾਰਟਸ ਸੁਪਰਸਪੈਸ਼ਲਿਟੀ ਹਸਪਤਾਲ ਨੇ ਸਫ਼ਲਤਾਪੂਰਵਕ ਕਿਡਨੀ ਟ੍ਰਾਂਸਪਲਾਂਟ ਕਰਕੇ ਨਵਜੀਤ ਸਿੰਘ ਨੂੰ ਦਿੱਤੀ ਨਵੀਂ ਜ਼ਿੰਦਗੀ <br/>

ਅਜੀਤ ਡੈਸਕ 08-06-2026
ਜਲੰਧਰ, 7 ਜੂਨ (ਐੱਮ. ਐੱਸ. ਲੋਹੀਆ)-ਇਨੋਸੈਂਟ ਹਾਰਟਸ ਸੁਪਰਸਪੈਸ਼ਲਿਟੀ ਹਸਪਤਾਲ ਨੇ ਸਫ਼ਲਤਾਪੂਰਵਕ ਕਿਡਨੀ ਟ੍ਰਾਂਸਪਲਾਂਟ ਕਰਕੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ ਨਵਜੀਤ ਸਿੰਘ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ | ਇਹ ਗੁੰਝਲਦਾਰ ਸਰਜਰੀ ਯੂਰੋਲੋਜਿਸਟ ਡਾ. ਚਿਰੰਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਕੀਤੀ ਗਈ, ਜਿਸ ਨੇ ਹਸਪਤਾਲ ਦੀ ਯੂਰੋਲੋਜੀ ਅਤੇ ਨੇਫਰੋਲੋਜੀ ਖੇਤਰ 'ਚ ਉੱਚ ਪੱਧਰੀ ਮੁਹਾਰਤ ਨੂੰ ਦਰਸਾਇਆ ਹੈ | ਹਸਪਤਾਲ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਟ੍ਰਾਂਸਪਲਾਂਟ ਮਰੀਜ਼ ਦੇ ਭਰਾ ਨਰੇਸ਼ ਕੁਮਾਰ ਵਲੋਂ ਆਪਣਾ ਗੁਰਦਾ ਦਾਨ ਕਰਨ ਕਰਕੇ ਸੰਭਵ ਹੋ ਸਕੀ ਹੈ | ਉਨ੍ਹਾਂ ਦੱਸਿਆ ਕਿ ਦਾਨੀ ਅਤੇ ਮਰੀਜ਼ ਦੋਵੇਂ ਹੀ ਸਰਜਰੀ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਸਿਹਤਯਾਬ ਹੋ ਰਹੇ ਹਨ ਅਤੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ | ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਸਫ਼ਲਤਾ ਇਨੋਸੈਂਟ ਹਾਰਟਸ ਸੁਪਰਸਪੈਸ਼ਲਿਟੀ ਹਸਪਤਾਲ ਦੀ ਉੱਚ-ਗੁਣਵੱਤਾ ਅਤੇ ਨੈਤਿਕ ਟ੍ਰਾਂਸਪਲਾਂਟ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਫ਼ਲ ਟ੍ਰਾਂਸਪਲਾਂਟ 'ਚ ਨੇਫਰੋਲੋਜਿਸਟ ਡਾ. ਪ੍ਰਤੀਕ ਕੌਸ਼ਲ, ਕ੍ਰਿਟੀਕਲ ਕੇਅਰ ਮਾਹਿਰ ਡਾ. ਅਭਿਸ਼ੇਕ ਕੁਮਾਰ, ਡਾ. ਜਸਲੀਨ ਸਚਦੇਵਾ ਅਤੇ ਟ੍ਰਾਂਸਪਲਾਂਟ ਨਰਸਿੰਗ ਟੀਮ ਨੇ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਕਿਹਾ ਕਿ ਪੂਰੀ ਟੀਮ ਨੇ ਡਾ. ਮੁਨੀਸ਼ ਖੁਰਾਣਾ (ਡਾਇਰੈਕਟਰ ਅਤੇ ਮੈਡੀਕਲ ਸੁਪਰਡੈਂਟ), ਡਾ. ਚੰਦਰ ਬੌਰੀ (ਡਾਇਰੈਕਟਰ), ਡਾ. ਅਰੁਣ ਵਾਲੀਆ (ਡਾਇਰੈਕਟਰ) ਅਤੇ ਡਾ. ਸੁਮਿਤ ਗੁਪਤਾ (ਡਾਇਰੈਕਟਰ) ਦੀ ਅਗਵਾਈ ਹੇਠ ਮਿਲਜੁਲ ਕੇ ਕੰਮ ਕਰਦਿਆਂ ਸ਼ਾਨਦਾਰ ਕਲੀਨਿਕਲ ਨਤੀਜੇ ਯਕੀਨੀ ਬਣਾਏ ਹਨ |

ਪਿਛਲੀ ਖ਼ਬਰ ਐੱਸ.ਆਈ.ਆਰ. ਪ੍ਰਤੀ ਚੌਕਸ ਹੋਣਾ ਜ਼ਰੂਰੀ, ਨਹੀਂ ਤਾਂ ਪੰਜਾਬ ਦਾ ਹਾਲ ਦੂਜੇ ਸੂਬਿਆਂ ਵਾਲਾ ਹੋਵੇਗਾ-ਸਤਨਾਮ ਸਿੰਘ ਮਾਣਕ ਅ... ਅਗਲੀ ਖ਼ਬਰ ਉੱਘੇ ਚਿੰਤਕ ਤੇ ਦਲਿਤ ਆਗੂ ਸਤਪਾਲ ਵਿਰਦੀ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਿਲ ਬਾਪੂ ਤਰਸੇਮ ਸਿੰਘ ਵਲੋਂ ਨਿੱਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।