26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਦਾਤਰ ਨਾਲ ਹਮਲਾ ਕਰਕੇ ਡਰਾਈਵਰ ਤੋਂ ਪਰਸ ਖੋਹਿਆ

ਅਜੀਤ ਡੈਸਕ 08-06-2026
ਲਾਂਬੜਾ 7 ਜੂਨ (ਗੁਰਮੇਲ ਸਿੰਘ)-ਪੁਲਿਸ ਤੋਂ ਪੂਰੀ ਤਰਾ ਬੇਖੌਫ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਬੀਤੇ ਦਿਨ ਇੱਕ ਡਰਾਈਵਰ ਤੇ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਜਖਮੀ ਕਰ ਕਿ ਉਸ ਪਾਸੋਂ ਨਗਦੀ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਹ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਇਲਾਕੇ ਵਿੱਚ ਵਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਪਰ ਕਾਨੂੰਨ ਦੇ ਲੰਬੇ ਹੱਥ ਅਜੇ ਤੱਕ ਇਹਨਾਂ ਲੁਟੇਰਾ ਤੱਕ ਨਹੀਂ ਪਹੁੰਚ ਸਕੇ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ | ਪੀੜਤ ਅਫਜਲ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਟਰੱਕ ਦੀ ਡਰਾਈਵਰੀ ਕਰਦਾ ਹੈ ਹਿਮਾਚਲ ਪ੍ਰਦੇਸ਼ ਤੋਂ ਡਬਲ ਬੈੱਡ ਦੇ ਗੱਦਿਆਂ ਦਾ ਟਰੱਕ ਲੈ ਕੇ ਉਹ ਸਵੇਰੇ ਪਿੰਡ ਵਡਾਲਾ ਨੇੜੇ ਕੱਦਿਆਂ ਦੇ ਗੋਦਾਮ ਚ ਪਹੁੰਚਿਆ ਸੀ | ਅਜੇ ਗੱਦੇ ਉਤਾਰਨ ਦੀ ਤਿਆਰੀ ਹੀ ਕਰ ਰਹੇ ਸਨ ਕਿ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰੇ ਆ ਗਏ, ਜੋ ਦਾਤਰਾਂ ਨਾਲ ਲੈਸ ਸਨ | ਪੀੜਤ ਅਫਜਲ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਸਭ ਤੋਂ ਕੁਝ ਉਹਨਾਂ ਦੇ ਹਵਾਲੇ ਕਰਨ ਦਾ ਕਿਹਾ | ਇਨੇ ਨੂੰ ਲੁਟੇਰੇ ਉਸ ਦੇ ਸਿਰ ਤੇ ਦਾਤਰ ਨਾਲ ਵਾਰ ਕਰਨ ਲੱਗ ਪਏ | ਉਸ ਨੇ ਆਪਣਾ ਹੱਥ ਅੱਗੇ ਕਰਕੇ ਸਿਰ ਦਾ ਬਚਾਅ ਕੀਤਾ | ਲੁਟੇਰੇ ਉਸ ਤੋਂ ਉਸਦਾ ਪਰਸ ਜਿਸ ਵਿੱਚ 3600 ਰੁਪਏ ਅਤੇ ਜਰੂਰੀ ਕਾਗਜ਼ ਸਨ ਅਤੇ ਟਰੱਕ ਦੀ ਚਾਬੀ ਖੋ ਕੇ ਫਰਾਰ ਹੋ ਗਏ | ਪੀੜਤ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ |
ਪਿਛਲੀ ਖ਼ਬਰ ਦਾਤਰ ਨਾਲ ਹਮਲਾ ਕਰਕੇ ਡਰਾਈਵਰ ਤੋਂ ਪਰਸ ਖੋਹਿਆ ਅਗਲੀ ਖ਼ਬਰ ਐੱਸ.ਆਈ.ਆਰ. ਪ੍ਰਤੀ ਚੌਕਸ ਹੋਣਾ ਜ਼ਰੂਰੀ, ਨਹੀਂ ਤਾਂ ਪੰਜਾਬ ਦਾ ਹਾਲ ਦੂਜੇ ਸੂਬਿਆਂ ਵਾਲਾ ਹੋਵੇਗਾ-ਸਤਨਾਮ ਸਿੰਘ ਮਾਣਕ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।