29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਨੇ ਸਿਵਲ ਸਰਜਨ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ ਕੋਰਸ ਕੇਸਾਂ ਦੇ ਮਾਮਲੇ 'ਚ ਕੇਸ ਦਾ ਬਕਾਇਆ ਵੱਖ-ਵੱਖ ਬਣਾਉਣ 'ਤੇ ਪ੍ਰਗਟਾਇਆ ਰੋਸ <br/>

ਅਜੀਤ ਡੈਸਕ 09-06-2026
ਜਲੰਧਰ, 8 ਜੂਨ (ਜਤਿੰਦਰ ਪੰਮੀ)-ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਸਿਵਲ ਸਰਜਨ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਸਿਹਤ ਵਿਭਾਗ ਦੇ ਜ਼ਿਲ੍ਹਾ ਅਕਾਊਾਟ ਅਫਸਰ ਵਲੋਂ ਜਾਣ ਬੁੱਝ ਕੇ ਪਰੇਸ਼ਾਨ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸਰਬਜੀਤ ਕੌਰ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਆਪਣੀ ਡਿਊਟੀ ਤੋਂ ਇਲਾਵਾ ਦੂਜੇ ਸਬ ਸੈਂਟਰਾਂ 'ਤੇ ਵੀ ਬਿਨਾਂ ਕਿਸੇ ਭੱਤੇ ਦੇ ਕੰਮ ਕਰ ਰਹੀਆਂ ਹਨ, ਜੋ ਕਿ ਕਾਨੂੰਨੀ ਤੌਰ 'ਤੇ ਗਲਤ ਹੈ | ਇਸ ਲਈ ਹੈਲਥ ਵਰਕਰਾਂ ਲਗਾਤਾਰ ਵਾਧੂ ਸੈਂਟਰਾਂ ਦੇ ਕੰਮ ਦਾ ਭੱਤਾ ਮੰਗ ਰਹੀਆਂ ਹਨ | ਕੇਂਦਰ ਸਰਕਾਰ ਵਲੋਂ ਇਨ੍ਹਾਂ ਖਾਲੀ ਸੈਂਟਰਾਂ 'ਤੇ ਜਿਥੇ ਸੀ. ਐੱਚ. ਓ. ਹੈ, ਉੱਥੇ 3000 ਰੁਪਏ ਹੈਲਥ ਵਰਕਰਾਂ ਦੇ ਹਰ ਸੈਂਟਰ 'ਤੇ ਆ ਰਹੇ ਹਨ ਪਰ ਪੰਜਾਬ ਸਰਕਾਰ ਬਿਨਾਂ ਕਿਸੇ ਵਾਧੂ ਭੱਤੇ ਉਨ੍ਹਾਂ ਕੋਲੋ ਧੱਕੇ ਨਾਲ ਵਾਧੂ ਸੈਂਟਰਾਂ ਦਾ ਕੰਮ ਕਰਵਾ ਰਹੀ ਹੈ | ਇਸ ਤੋਂ ਇਲਾਵਾ ਜੋ ਰੈਗੂਲਰ ਏ. ਐੱਨ. ਐਮ. ਨੂੰ ਤਨਖਾਹ ਤੇ ਭੱਤੇ ਮਿਲ ਰਹੇ ਹਨ, ਉਹ ਵੀ ਪੂਰੇ ਨਹੀਂ ਦਿੱਤੇ ਗਏ | ਕੰਟਰੈਕਟ ਹੈਲਥ ਵਰਕਰਾਂ ਨੂੰ ਜੋ ਟੂਰ ਭੱਤਾ ਤੇ ਵਰਦੀ ਭੱਤਾ ਮਿਲਦਾ ਸੀ, ਉਹ ਵੀ ਕਈ ਜ਼ਿਲਿ੍ਹਆਂ ਵਿੱਚ ਵਲੋ ਕੱਟ ਲਿਆ ਗਿਆ ਹੈ | ਸੂਬਾ ਪ੍ਰਧਾਨ ਸਰਬਜੀਤ ਕੌਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਟੂਰ ਭੱਤਾ ਤੇ ਵਰਦੀ ਭੱਤਾ ਸਰਕਾਰ ਵਲੋਂ ਕੱਟਿਆ ਜਾਂਦਾ ਹੈ ਤਾਂ ਕੋਈ ਵੀ ਹੈਲਥ ਵਰਕਰ ਨਾ ਤਾਂ ਟੂਰ ਕਰੇਗੀ ਅਤੇ ਨਾ ਹੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਸਿਹਤ ਸੇਵਾਵਾਂ ਦੇਵੇਗੀ | ਇਸ ਦੇ ਨਾਲ ਹੀ ਨਾ ਕੋਈ ਕੈਂਪ ਲਗਾਏਗੀ ਤੇ ਸਿਰਫ ਆਪਣੇ ਡਿਊਟੀ ਵਾਲੇ ਸਥਾਨ 'ਤੇ ਹੀ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਕੋਰਟ ਕੇਸਾਂ ਦੇ ਮਾਮਲੇ 'ਚ ਹਰ ਜ਼ਿਲ੍ਹੇ ਵਿੱਚ ਇਕੋ ਕੇਡਰ ਇਕੋ ਕੇਸ ਦਾ ਬਕਾਇਆ ਵੱਖ ਵੱਖ ਬਣਾਇਆ ਜਾ ਰਿਹਾ, ਜੋ ਕਿ ਕੁਝ ਜ਼ਿਲ੍ਹਾ ਅਕਾਊਾਟ ਅਫਸਰਾਂ ਵਲੋ ਜਾਣਬੁੱਝ ਕੇ ਕੀਤਾ ਜਾ ਰਿਹਾ | ਇਸੇ ਲਈ ਉਹ ਇਹ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ | ਜੇਕਰ ਹਫਤੇ ਵਿੱਚ ਇਹ ਬਕਾਏ ਸਹੀ ਕਰਕੇ ਅਕਾਊਾਟ ਵਿੱਚ ਨਾ ਪਾਏ ਗਏ ਤਾਂ 15 ਦਿਨਾਂ ਬਾਅਦ ਫਿਰ ਧਰਨਾ ਲਾਇਆ ਜਾਵੇਗਾ | ਯੂਨੀਅਨ ਆਗੂਆਂ ਨੇ ਮੰਗਾਂ ਸੰਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸਿਮਰਨਜੀਤ ਕੌਰ ਨੂੰ ਮੰਗ ਪੱਤਰ ਵੀ ਦਿੱਤਾ | ਇਸ ਮੌਕੇ ਜ਼ਿਲ੍ਹੇ ਭਰ ਦੀਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਵੱਡੀ ਗਿਣਤੀ 'ਚ ਮੌਜੂਦ ਸਨ |

ਪਿਛਲੀ ਖ਼ਬਰ ਨਿਗਮ ਵਲੋਂ 2 ਹੋਰ ਠੇਕੇਦਾਰਾਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਤਿਆਰੀ ਲੰਬੇ ਸਮੇਂ ਤੋਂ ਵਿਕਾਸ ਦੇ ਕੰਮ ਲੈ ਕੇ ਵੀ ਨਹੀ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਤੇ ਵਾਈਸ ਚੇਅਰਮੈਨ ਐਡ. ਅਮਰੀਕ ਸਿੰਘ ਸੈਣੀ ਨੇ ਅਹੁਦਾ ਸੰਭਾਲਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।