29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ ਹਰ ਸਾਲ ਵਿਦਿਆਰਥੀਆਂ ਦੀ ਦੇਸ਼-ਵਿਦੇਸ਼ ਦੇ 7 ਸਿਤਾਰਾ ਹੋਟਲਾਂ ਵਿੱਚ 100 ਫੀਸਦੀ ਪਲੇਸਮੈਂਟ-ਸੰਗੀਤਾ ਚੋਪੜਾ <br/>

ਅਜੀਤ ਡੈਸਕ 09-06-2026
ਜਲੰਧਰ, 8 ਜੂਨ (ਪਵਨ ਖਰਬੰਦਾ)-ਹੋਟਲ ਇੰਡਸਟਰੀ ਵਿੱਚ ਵੱਧ ਰਹੀਆਂ ਰੋਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਪਿਛਲੇ ਸਾਲਾਂ ਦੇ ਪਲੇਸਮੈਂਟ ਰਿਕਾਰਡ ਨੂੰ ਦੇਖਦੇ ਹੋਏ ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਵਿੱਚ ਦਾਖਲਾ ਲੈਣ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਲਗਾਤਾਰ ਬਣੀ ਹੋਈ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਚੇਅਰਪਰਸਨ ਸੰਗੀਤਾ ਚੋਪੜਾ ਨੇ ਦੱਸਿਆ ਕਿ ਹੋਟਲ ਇੰਡਸਟਰੀ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ, ਜਿਸ ਕਾਰਨ ਇਸ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ¢ ਸਿਰਫ਼ ਪੰਜਾਬ ਅਤੇ ਹਿਮਾਚਲ ਹੀ ਨਹੀਂ, ਸਗੋਂ ਭਾਰਤ ਦੇ ਹੋਰ ਰਾਜਾਂ ਤੋਂ ਵੀ ਵਿਦਿਆਰਥੀ ਸੇਂਟ ਸੋਲਜਰ ਹੋਟਲ ਮੈਨੇਜਮੈਂਟ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ¢ ਇਸ ਦਾ ਸਿੱਧਾ ਕਾਰਨ ਕਾਲਜ ਸਟਾਫ ਦੀ ਯੋਗਤਾ, ਪਲੇਸਮੈਂਟ ਰਿਕਾਰਡ ਅਤੇ ਪ੍ਰੈਕਟੀਕਲ ਟ੍ਰੇਨਿੰਗ ਹੈ ¢ ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਮਾਸਟਰਜ਼ ਇਨ ਹੋਟਲ ਮੈਨੇਜਮੈਂਟ, ਬੈਚਲਰਜ਼ ਇਨ ਹੋਟਲ ਮੈਨੇਜਮੈਂਟ, ਬੀ.ਐੱਸ.ਸੀ. ਹੋਸਪਿਟੈਲਿਟੀ ਐਂਡ ਹੋਟਲ ਐਡਮਿਨਿਸਟ੍ਰੇਸ਼ਨ, ਡਿਪਲੋਮਾ ਇਨ ਫੂਡ ਆਫਿਸ, ਫੂਡ ਪ੍ਰੋਡਕਸ਼ਨ, ਫਰੰਟ ਆਫਿਸ, ਫੂਡ ਐਂਡ ਬੇਵਰੇਜ ਅਤੇ ਬੇਕਰੀ ਆਦਿ ਕੋਰਸਾਂ ਵਿੱਚ ਦਾਖਲਾ ਲੈ ਰਹੇ ਹਨ ¢ ਪਿ੍ੰਸੀਪਲ ਕੀਰਤੀ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਦੇਸ਼-ਵਿਦੇਸ਼ ਦੇ ਨਾਮੀ ਹੋਟਲਾਂ ਵਿੱਚ ਯੋਗ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਹੋ ਰਹੀ ਹੈ¢

ਪਿਛਲੀ ਖ਼ਬਰ ਜਲੰਧਰ ਦੀ ਧੀ ਗੀਤਾਂਜਲੀ ਮਰਵਾਹਾ ਨੇ ਸ਼ਹਿਰ ਦਾ ਨਾਂਅ ਕੀਤਾ ਰੌਸ਼ਨ ਇੰਡੀਆਜ਼ ਬੈੱਸਟ ਡਾਂਸਰ-5 ਵਿੱਚ ਭਾਰਤ ਭਰ ਦੇ ਚੋਟ... ਅਗਲੀ ਖ਼ਬਰ ਡੀ.ਏ. ਦਾ ਬਕਾਇਆ ਨਾ ਦੇਣ 'ਤੇ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਸਰਕਾਰ ਖ਼ਿਲਾਫ਼ ਜਤਾਇਆ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।