29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲਾਇਆ ਖੂਨਦਾਨ ਕੈਂਪ, 100 ਵਿਅਕਤੀਆਂ ਨੇ ਕੀਤਾ ਖ਼ੂਨ ਦਾਨ <br/>

ਰੈੱਡ ਕਰਾਸ ਭਵਨ 'ਚ ਲਾਏ ਗਏ ਖ਼ੂਨਦਾਨ ਕੈਂਪ ਦੌਰਾਨ ਖ਼ੂਨ ਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੱਤਰ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ, ਸਮਾਜ ਸੇਵਕ ਸੁਭਾਸ਼ ਸ਼ਰਮਾ, ਕਿਰਨ ਨਾਗਪਾਲ, ਐੱਸ.ਪੀ. ਸਿੰਘ ਅਤੇ ਹੋਰ | ਤਸਵੀਰ-ਮੁਨੀਸ਼ <br/> 09-06-2026
ਜਲੰਧਰ, 8 ਜੂਨ (ਜਤਿੰਦਰ ਪੰਮੀ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਸਾਵਿਕ ਹੈਲਥ ਕੇਅਰ ਵੈੱਲਫੇਅਰ ਸੁਸਾਇਟੀ ਤੇ ਐੱਨ.ਜੀ.ਓ. ਲਾਡਲੇ ਸਿੱਧ ਜੋਗੀ ਨਾਥ ਦੇ ਸਹਿਯੋਗ ਨਾਲ ਰੈੱਡ ਕਰਾਸ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਵਿੱਚ ਕਰੀਬ 100 ਵਿਅਕਤੀਆਂ ਵੱਲੋਂ ਸਵੈ ਇੱਛਾ ਨਾਲ ਖੂਨ ਦਾਨ ਕੀਤਾ ਗਿਆ | ਸਕੱਤਰ ਰੈੱਡ ਕਰਾਸ ਸੁਸਾਇਟੀ ਡਾ. ਸੁਰਜੀਤ ਲਾਲ ਨੇ ਲੋਕਾਂ ਨੂੰ ਖੂਨ ਦਾਨ ਵਰਗੇ ਮਹਾਨ ਤੇ ਨੇਕ ਕਾਰਜ ਲਈ ਅੱਗੇ ਆਉਣ ਦਾ ਸੱਦਾ ਦਿੱਤਾ | ਡਾ. ਸਾਹਿਲ ਰਾਣਾ, ਕੁਲਭੂਸਣ ਰਾਣਾ ਅਤੇ ਦੀਪਕ ਆਰੀਆ ਫਾਊਾਡਰ, ਸਾਵਿਕ ਹੈਲਥ ਕੇਅਰ ਵੈੱਲਫੇਅਰ ਸੁਸਾਇਟੀ ਅਤੇ ਐਨ.ਜੀ.ਓ. ਲਾਡਲੇ ਸਿੱਧ ਜੋਗੀ ਨਾਥ ਜੀ ਨੇ ਮਨੁੱਖਤਾ ਦੀ ਸੇਵਾ ਲਈ ਭਵਿੱਖ ਵਿੱਚ ਵੀ ਅਜਿਹੇ ਖੂਨ ਦਾਨ ਕੈਂਪ, ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਕੈਂਪ ਦੌਰਾਨ ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਕੈਂਪ ਵਿੱਚ ਉੱਘੇ ਸਮਾਜ ਸੇਵਕ ਸੁਭਾਸ਼ ਸ਼ਰਮਾ ਨੇ ਆਪਣੇ ਸਾਥੀਆਂ ਅਜੇ ਚੋਪੜਾ, ਵਿਕਾਸ ਗਰੋਵਰ, ਮਾਈਕਲ ਓਹਰੀ ਅਤੇ ਪ੍ਰਵੀਨ ਪੱਬੀ ਸਮੇਤ ਸ਼ਿਰਕਤ ਕੀਤੀ | ਇਸ ਮੌਕੇ ਨਿਸਕਾਮ ਸੇਵਾ ਸੁਸਾਇਟੀ ਅਤੇ ਆਈ, ਡੋਨੇਸ਼ਨ ਸੋਸਾਇਟੀ ਦੇ ਮੁਖੀ ਕਿਰਨ ਨਾਗਪਾਲ, ਸੁਸ਼ਮਾ ਡੋਗਰਾ, ਐੱਸ.ਪੀ. ਸਿੰਘ ਅਤੇ ਰੈੱਡ ਕਰਾਸ ਸੁਸਾਇਟੀ ਦਾ ਸਮੂਹ ਸਟਾਫ ਮੌਜੂਦ ਸੀ | ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਓਹਰੀ ਹਸਪਤਾਲ ਤੋਂ ਡਾ. ਸੋਨੀਆ ਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ |

ਪਿਛਲੀ ਖ਼ਬਰ ਯੁੱਧ ਦੀ ਆੜ 'ਚ ਲੋਕਾਂ ਨੂੰ ਮਹਿੰਗਾਈ ਦੇ ਦਲਦਲ 'ਚ ਸੁੱਟ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ-ਰਾਣਾ ਰੰਧਾਵਾ <br/> ਅਗਲੀ ਖ਼ਬਰ ਜਲੰਧਰ ਦੀ ਧੀ ਗੀਤਾਂਜਲੀ ਮਰਵਾਹਾ ਨੇ ਸ਼ਹਿਰ ਦਾ ਨਾਂਅ ਕੀਤਾ ਰੌਸ਼ਨ ਇੰਡੀਆਜ਼ ਬੈੱਸਟ ਡਾਂਸਰ-5 ਵਿੱਚ ਭਾਰਤ ਭਰ ਦੇ ਚੋਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।