24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਖੂੰਖਾਰ ਕੁੱਤਿਆਂ ਵਲੋਂ ਸੈਰ ਕਰਨ ਗਏ ਵਿਅਕਤੀ 'ਤੇ ਹਮਲਾ <br/>

ਅਜੀਤ ਡੈਸਕ 10-06-2026
ਲਾਂਬੜਾ 9 ਜੂਨ (ਗੁਰਮੇਲ ਸਿੰਘ) ਬੀਤੇ ਦਿਨ ਪਿੰਡ ਲਲੀਆਂ ਵਿਖੇ ਕਿਰਾਏ ਤੇ ਰਹਿ ਰਹੇ ਸੈਰ ਕਰ ਰਹੇ ਸਟੂਡੈਂਟ ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ | ਪੀੜਤ ਗੁਲਸ਼ਨ ਸੈਣੀ ਪੁੱਤਰ ਅਜਮੇਰ ਕੁਮਾਰ ਹਾਲ ਵਾਸੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਜੋ ਕਿ ਪਿੰਡ ਲੱਲੀਆਂ ਕਲਾਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਜੋ ਕਿ ਫਿਨਿਕਸ ਗਲੋਬਲ ਆਫ ਨਰਸਿੰਗ ਇੰਸਟੀਚਿਊਟ ਦਾ ਵਿਦਿਆਰਥੀ ਹੈ ਜੋ ਕਿ ਹਰ ਰੋਜ਼ ਦੀ ਤਰ੍ਹਾਂ ਪਿੰਡ ਲੱਲੀਆਂ ਤੋਂ ਨਿਜਰਾਂ ਜਾਂਦੀ ਮਿਹਨਤ ਸੜਕ ਤੇ ਸੈਰ ਕਰਨ ਵਾਸਤੇ ਜਾ ਰਿਹਾ ਸੀ ਕੀ ਅਚਾਨਕ ਗੁਪਤਾ ਕੋਲਡ ਸਟੋਰ ਦੇ ਸਾਹਮਣੇ ਬਣੀ ਸ਼ੈਡ ਵਿੱਚੋਂ ਦੋ ਹਸਕੀ ਨਸਲ ਦੇ ਖੂਖਾਰ ਕੁੱਤਿਆਂ ਨੇ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਸ਼ੈਡ ਵਿੱਚ ਰੱਖੇ ਸ਼ੌਂਕੀਦਾਰ ਨੇ ਵੀ ਕੁੱਤਿਆਂ ਨੂੰ ਨਹੀਂ ਰੋਕਿਆ ਇਸ ਉਪਰੰਤ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ | ਇਨਾ ਦੋਹਾਂ ਖੂਖਾਰ ਕੁੱਤਿਆਂ ਦਾ ਮਾਲਿਕ ਸੁਰੇਸ਼ ਕੁਮਾਰ ਹਾਲ ਵਾਸੀ ਲੁਹਾਰਾ ਪਿੰਡ ਦਾ ਹੈ | ਇਹ ਖੂੰਖਾਰ ਕੁੱਤੇ ਰਸਤੇ ਵਿੱਚ ਜਾਂਦੇ ਰਾਹਗੀਰਾਂ ਨੂੰ ਵੀ ਭੌਂਕਦੇ ਰਹਿੰਦੇ ਹਨ | ਇਹਨ ਦੇ ਮਾਲਕ ਨੂੰ ਇਹਨਾਂ ਦੇ ਬੰਨ ਕੇ ਰੱਖਣ ਲਈ ਕਿਹਾ ਤਾਂ ਉਹਨਾਂ ਨੇ ਸਾਨੂੰ ਹੀ ਬੁਰਾ ਭਲਾ ਕਿਹਾ | ਇਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਨਾਲ ਸਿਵਿਲ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਉਪਰੰਤ ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਥਾਣੇ ਲਾਂਬੜਾ ਨੂੰ ਦੇ ਦਿੱਤੀ ਗਈ ਹੈ | ਅਤੇ ਇਨਾਂ ਖ਼ੂੰਖ਼ਾਰ ਕੁੱਤਿਆਂ ਦੇ ਮਾਲਕ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ |

ਪਿਛਲੀ ਖ਼ਬਰ ਐੱਸ.ਡੀ. ਕਾਲਜ ਵਿਖੇ 'ਫੈਸ਼ਨ ਦਾ ਦਾਇਰਾ-ਇਕ ਗਲੋਬਲ ਪਰਿਪੇਖ' 'ਤੇ ਵੈਬੀਨਾਰ ਅਗਲੀ ਖ਼ਬਰ ਸੁਖਬੀਰ ਤੇ ਹਰਸਿਮਰਤ ਵਲੋਂ ਬੀਬੀ ਸਤਨਾਮ ਕੌਰ ਭੁੱਲਰ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।