25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਰਬੱਤ ਦੇ ਭਲੇ ਦੀ ਅਰਦਾਸ ਨਾਲ ਲੰਮਾ ਪਿੰਡ ਚੌਕ ਵਿਖੇ ਛਬੀਲ ਅਤੇ ਲੰਗਰ ਲਗਾਇਆ

ਅਜੀਤ ਡੈਸਕ 10-06-2026
ਮਕਸੂਦਾਂ, 9 ਜੂਨ (ਸÏਰਵ ਮਹਿਤਾ)-ਗਰਮੀ ਦੇ ਮੌਸਮ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਲੰਮਾ ਪਿੰਡ ਚÏਾਕ ਵਿਖੇ ਨÏਜਵਾਨਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ¢ ਇਸ ਸੇਵਾ ਕਾਰਜ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ, ਉਪਰੰਤ ਆਉਣ-ਜਾਣ ਵਾਲੇ ਰਾਹਗੀਰਾਂ, ਵਾਹਨ ਚਾਲਕਾਂ ਅਤੇ ਇਲਾਕਾ ਵਾਸੀਆਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਛਬੀਲ ਅਤੇ ਲੰਗਰ ਵਰਤਾਇਆ ਗਿਆ¢ ਇਸ ਮÏਕੇ ਰਾਹੁਲ ਨਾਗਲਾ, ਅੰਗਦ ਇੰਗਲੈਂਡ, ਸਵਰਨਜੀਤ ਸਿੰਘ, ਸੋਨੂ ਬੁਲੰਦਪੁਰ, ਜਗਦੀਸ਼ ਕੁਮਾਰ ਅਤੇ ਮਨਦੀਪ ਨਾਗਲਾ ਸਮੇਤ ਹੋਰ ਨÏਜਵਾਨ ਹਾਜ਼ਰ ਸਨ¢ ਨÏਜਵਾਨਾਂ ਨੇ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਠੰਡਾ ਮਿੱਠਾ ਜਲ ਅਤੇ ਲੰਗਰ ਛਕਾਇਆ¢ਹਾਜ਼ਰ ਨÏਜਵਾਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਸੇਵਾ ਅਤੇ ਵੰਡ ਛਕਣ ਦੀ ਪਰੰਪਰਾ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਕਾਰਜ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ¢ ਛਬੀਲ ਅਤੇ ਲੰਗਰ ਦÏਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰ ਕੇ ਸੇਵਾ ਕਰਨ ਵਾਲੇ ਨÏਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢

ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ 13 ਨੂੰ <br/... ਅਗਲੀ ਖ਼ਬਰ ਵਾਰਡ ਨੰਬਰ 64 ਦੇ ਕਈ ਨੌਜਵਾਨ ਵਰਕਰ ਭਾਜਪਾ ਛੱਡ ਕੇ 'ਆਪ' ਵਿਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।