25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ 13 ਨੂੰ <br/>

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਐੱਮ. ਐੱਸ. ਲੋਹੀਆ)-ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ, ਵਰਕਸ਼ਾਪ ਚੌਕ, ਨੇੜੇ ਟੈਗੋਰ ਹਸਪਤਾਲ, ਜਲੰਧਰ ਵਿਖੇ ਮਹਾਨ ਜਰਨੈਲ, ਅਦੁੱਤੀ ਧਰਮ ਯੋਧੇ ਅਤੇ ਖ਼ਾਲਸਾ ਪੰਥ ਦੇ ਮਾਣ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ 13 ਜੂਨ, ਦਿਨ ਸਨਿਚਰਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਜੁਨੇਜਾ ਨੇ ਜਾਣਕਾਰੀ ਦਿੱਤੀ ਕਿ ਸਮਾਗਮ ਦੌਰਾਨ ਭਾਈ ਕੁਲਵਿੰਦਰ ਸਿੰਘ (ਖਰੜ ਵਾਲੇ), ਭਾਈ ਸੁਖਵਿੰਦਰ ਸਿੰਘ 'ਸਹਿਜ' (ਹਜ਼ੂਰੀ ਰਾਗੀ), ਭਾਈ ਰਵਿੰਦਰ ਸਿੰਘ (ਬੰਬਈ ਵਾਲੇ) ਅਤੇ ਭਾਈ ਸੁਰਿੰਦਰ ਸਿੰਘ (ਹੈੱਡ ਗ੍ਰੰਥੀ) ਵਲੋਂ ਕੀਰਤਨ ਅਤੇ ਕਥਾ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ | ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਇਸ ਪਾਵਨ ਕੀਰਤਨ ਦਰਬਾਰ 'ਚ ਪਰਿਵਾਰ ਸਹਿਤ ਹਾਜ਼ਰੀ ਭਰੋ | ਇਸ ਮੌਕੇ ਅਵਤਾਰ ਸਿੰਘ ਨਾਗਪਾਲ, ਸੁਰਿੰਦਰ ਪਾਲ ਨਾਗਪਾਲ, ਸੁਭਾਸ਼ ਗੁਲਾਟੀ, ਅਮਰਜੀਤ ਸਿੰਘ ਖੁਰਾਣਾ, ਆਸ਼ੂ ਖੁਰਾਣਾ, ਰਾਜਾ ਸਿੰਘ, ਖੜਕ ਸਿੰਘ ਖੁਰਾਣਾ, ਦੀਪਕ ਸਿੰਘ ਖੁਰਾਣਾ, ਰਾਕੇਸ਼ ਕੁਮਾਰ ਅਰੋੜਾ, ਰਾਹੁਲ ਅਰੋੜਾ, ਸ਼ੰਟੂ ਖੁਰਾਣਾ, ਭਗਵਾਨ ਦਾਸ ਖੁਰਾਣਾ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕਰਵਾਏ ਅੰਮਿ੍ਤ ਵੇ... ਅਗਲੀ ਖ਼ਬਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਲੰਮਾ ਪਿੰਡ ਚੌਕ ਵਿਖੇ ਛਬੀਲ ਅਤੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।