26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਇਨੋਵਾ ਤੇ ਐਕਟਿਵਾ ਵਿਚਾਲੇ ਹੋਈ ਟੱਕਰ ਨਾਲ ਵਿਦਿਆਰਥਣ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਜਤਿੰਦਰ ਪੰਮੀ)-ਵਰਕਸ਼ਾਪ ਚੌਕ ਨੇੜੇ ਇਨੋਵਾ ਕਾਰ ਤੇ ਐਕਟਿਵਾ ਵਿਚਾਲੇ ਟੱਕਰ ਨਾਲ ਕਾਲਜ ਜਾ ਰਹੀ ਵਿਦਿਆਰਥਣ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਦੀ ਨਵੀਂ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਜ਼ਖਮੀ ਵਿਦਿਆਰਥਣ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਵਿਦਿਆਰਥਣ ਦੇ ਪਿਤਾ ਵਿਜੇ ਕੁਮਾਰ ਵਾਸੀ ਕੇ. ਪੀ ਨਗਰ ਬੂਟਾ ਮੰਡੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਐਕਟਿਵਾ 'ਤੇ ਕਾਲਜ ਆਪਣੇ ਸਰਟੀਫਿਕੇਟ ਲੈਣ ਲਈ ਜਾ ਰਹੀ ਸੀ | ਇਸ ਦੌਰਾਨ ਪਿੱਛੋਂ ਆ ਰਹੀ ਇਨੋਵਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ | ਹਾਦਸੇ ਵਿੱਚ ਉਸ ਦੇ ਚਿਹਰੇ, ਸਿਰ ਤੇ ਲੱਕ 'ਤੇ ਸੱਟਾਂ ਲੱਗੀਆਂ ਹਨ ਅਤੇ ਠੋਡੀ 'ਤੇ ਟਾਂਕੇ ਲਗਾਉਣੇ ਪਏ ਹਨ | ਘਟਨਾ ਤੋਂ ਬਾਅਦ ਇਨੋਵਾ ਸਵਾਰ ਮੌਕੇ ਤੋਂ ਚਲਾ ਗਿਆ | ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਹਾਲ ਹੀ ਵਿੱਚ 12ਵੀਂ ਪਾਸ ਕੀਤੀ ਸੀ ਅਤੇ ਉਹ ਆਪਣੀ ਸਹੇਲੀ ਨਾਲ ਕਾਲਜ ਜਾ ਰਹੀ ਸੀ | ਇਸ ਦੌਰਾਨ ਚੌਂਕ ਨੇੜੇ ਇਨੋਵਾ ਚਾਲਕ ਨੇ ਬਿਨਾਂ ਇੰਡੀਕੇਟਰ ਦਿੱਤੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਪਈ ਤੇ ਉਸ ਨੂੰ ਕਾਫੀ ਸੱਟਾਂ ਲੱਗ ਗਈਆਂ | ਹਾਦਸੇ ਦੌਰਾਨ ਇਨੋਵਾ ਦਾ ਬੰਪਰ ਵੀ ਟੁੱਟ ਗਿਆ, ਜਿਸ ਕਾਰਨ ਚਾਲਕ ਕੁਝ ਸਮੇਂ ਲਈ ਰੁਕ ਗਿਆ | ਉਸ ਨੇ ਹਸਪਤਾਲ ਆਉਣ ਦਾ ਭਰੋਸਾ ਦਿੱਤਾ ਪਰ ਕੋਈ ਵੀ ਸਿਵਲ ਹਸਪਤਾਲ ਨਹੀਂ ਪਹੁੰਚਿਆ | ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਸਿਰ ਵੀ ਇਕ ਪਾਸੇ ਤੋਂ ਕਾਫੀ ਸੁੱਜ ਗਿਆ ਹੈ ਅਤੇ ਕਮਰ ਵੀ ਸੁੱਜੀ ਹੋਈ ਅਤੇ ਲੱਤਾਂ-ਬਾਹਵਾਂ 'ਤੇ ਕਾਫੀ ਸੱਟਾਂ ਲੱਗੀਆਂ ਹਨ | ਸਿਵਲ ਹਸਪਤਾਲ ਨੇ ਐੱਮ. ਐੱਲ. ਆਰ. ਕੱਟ ਦਿੱਤੀ ਹੈ ਅਤੇ ਰਿਪੋਰਟ ਭਲਕੇ ਮਿਲੇਗੀ, ਜਿਸ 'ਚ ਪਤਾ ਲੱਗੇਗਾ ਕਿ ਸੱਟਾਂ ਕਿੰਨੀਆਂ ਗੰਭੀਰ ਹਨ | ਪੀੜਤ ਪਰਿਵਾਰ ਅਨੁਸਾਰ ਉਹ ਆਪਣੀ ਧੀ ਨੂੰ ਸਿਵਲ ਹਸਪਤਾਲ ਤੋਂ ਨਿੱਜੀ ਹਸਪਤਾਲ ਇਲਾਜ ਲਈ ਹਸਪਤਾਲ ਲੈ ਕੇ ਆਏ ਹਨ ਅਤੇ ਉਸ ਦਾ ਇਲਾਜ ਕਰਵਾ ਰਹੇ ਹਨ | ਵਿਜੇ ਕੁਮਾਰ ਨੇ ਦੱਸਿਆ ਕਿ ਇਨੋਵਾ ਚਾਲਕ ਦੀ ਤਰਫੋਂ ਆਏ ਵਿਅਕਤੀਆਂ ਨੇ ਉੱਚ ਪੁਲਿਸ ਅਧਿਕਾਰੀਆਂ ਦਾ ਨਾਂ ਲੈ ਕੇ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕੀਤੀ | ਸਿਵਲ ਹਸਪਤਾਲ ਵਲੋਂ ਦਰਜ ਕਰਵਾਈ ਗਈ ਆਨਲਾਈਨ ਸੂਚਨਾ ਦੀ ਕਾਪੀ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ-2 ਦੇ ਜਾਂਚ ਅਧਿਕਾਰੀ ਨੂੰ ਦੇ ਦਿੱਤੀ ਹੈ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿਵਾਇਆ ਹੈ | ਓਧਰ ਕੁਝ ਸਮੇਂ ਬਾਅਦ ਇਨੋਵਾ ਚਾਲਕ ਵਲੋਂ ਮੋਹਤਬਰ ਵਿਅਕਤੀ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਘਬਰਾ ਗਿਆ ਸੀ | ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜ਼ਖਮੀ ਵਿਦਿਆਰਥਣ ਦੇ ਇਲਾਜ ਵਿੱਚ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ |

ਪਿਛਲੀ ਖ਼ਬਰ ਸੀਵਰੇਜ ਪਾਈਪਾਂ ਤੇ ਹੋਰਨਾਂ ਕੰਮਾਂ ਲਈ ਬਿਨਾਂ ਮਨਜ਼ੂਰੀ ਪੁੱਟੀਆਂ ਜਾ ਰਹੀਆਂ ਸੜਕਾਂ <br/> ਅਗਲੀ ਖ਼ਬਰ ਵੋਟਰ ਸੂਚੀ ਦੀ ਸ਼ੁੱਧਤਾ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ-ਧਨਖੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।