27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੁ: ਕਲਗੀਧਰ ਸਿੰਘ ਸਭਾ ਲੋਹੀਆਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਲਦੇ ਸਮਾਗਮਾਂ ਦੀ ਸਮਾਪਤੀ 18 ਨੂੰ <br/>

ਅਜੀਤ ਡੈਸਕ 10-06-2026
ਲੋਹੀਆਂ ਖਾਸ, 9 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੁਰਦੁਆਰਾ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਦੀਆਂ ਸੇਵਾਦਾਰ ਬੀਬੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 29 ਮਈ ਤੋਂ ਆਰੰਭ ਕੀਤੇ ਰੋਜਾਨਾ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ 18 ਜੂਨ ਨੂੰ ਸਮਾਪਤ ਹੋਵੇਗੀ | 21 ਪਾਠਾਂ ਦੀ ਇਸ ਲੜੀ ਦੌਰਾਨ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਚਮਕੌਰ ਸਿੰਘ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਸੇਵਾਦਾਰ ਬੀਬੀਆਂ ਵੱਲੋਂ ਰੋਜ਼ਾਨਾਂ ਜਾਪ ਕੀਤੇ ਜਾ ਰਹੇ ਹਨ | ਰੋਜਾਨਾ ਸਮਾਪਤੀ ਮੌਕੇ ਸੇਵਾਦਾਰਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਹਾਜ਼ਰੀਨ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲੇ ਤੇ ਕੜਾਹ ਪ੍ਰਸ਼ਾਦਿ ਦੇ ਲੰਗਰ ਲਗਾਏ ਜਾਂਦੇ ਹਨ | ਗੁ: ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧਾ ਨੇ ਦੱਸਿਆ ਕਿ 18 ਜੂਨ ਨੂੰ ਸਮਾਪਤੀ ਸਮਾਰੋਹ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ ਸਾਰਾ ਦਿਨ ਛਬੀਲ ਚਲਾਈ ਜਾਵੇਗੀ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬੀਬੀ ਸੁਰਜੀਤ ਕੌਰ, ਬੀਬੀ ਗੁਰਦੀਪ ਕੌਰ ਥਿੰਦ, ਬੀਬੀ ਬਲਵਿੰਦਰ ਕੌਰ ਜੋਸਨ, ਤਜਿੰਦਰ ਕੌਰ ਟੁਰਨਾ, ਬੀਬੀ ਰਵਨੀਤ ਕੌਰ ਟੁਰਨਾ, ਸਵਰਨ ਕੌਰ ਥਿੰਦ, ਗੁਰਦੀਪ ਕੌਰ ਥਿੰਦ, ਪਰਮਜੀਤ ਕੌਰ, ਮਨਜੀਤ ਕੌਰ, ਬਲਵੀਰ ਕੌਰ, ਜਸਵੀਰ ਕੌਰ ਖਾਲਸਾ, ਬਲਵਿੰਦਰ ਕੌਰ ਨਸੀਰਪੁਰ, ਮਨਦੀਪ ਕੌਰ, ਪਰਵਿੰਦਰ ਕੌਰ, ਸ਼ਿੰਦਰ ਕੌਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਮੈਡਮ ਦਲਜੀਤ ਕੌਰ, ਰਣਦੀਪ ਕੌਰ ਜੰਮੂ, ਜਸਵੀਰ ਕੌਰ ਸ਼ਤਾਬਗੜ੍ਹ ਅਤੇ ਕਲੋਨੀ ਚੋਂ ਵੱਡੀ ਗਿਣਤੀ 'ਚ ਬੀਬੀਆਂ ਰੋਜਾਨਾਂ ਜਾਪ ਦੀਆਂ ਸੇਵਾਵਾਂ ਕਰਦੀਆਂ ਹਨ | ਗੁ: ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਖਜਾਨਚੀ ਅਮਰਦੀਪ ਸਿੰਘ ਮਦਾਨ, ਬਿੱਕਰ ਸਿੰਘ ਸ਼ਤਾਬਗੜ੍ਹ, ਬਲਦੇਵ ਸਿੰਘ ਧੰਜੂ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਕੁਲਵੰਤ ਸਿੰਘ ਥਿੰਦ, ਬਲਵਿੰਦਰ ਸਿੰਘ ਨਸੀਰਪੁਰ, ਬਲਕਾਰ ਸਿੰਘ ਧੰਜੂ, ਇਕਬਾਲ ਸਿੰਘ, ਜਰਨੈਲ ਸਿੰਘ ਥਿੰਦ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਬੱਚੇ ਰੋਜਾਨਾਂ ਛਬੀਲ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ |

ਪਿਛਲੀ ਖ਼ਬਰ ਲੋਕ ਸੇਵਾ ਹੀ ਮੇਰਾ ਮੁੱਖ ਮਕਸਦ ਅਤੇ ਲੋਕ ਸੇਵਾ ਲਈ ਹਮੇਸ਼ਾ ਰਹਾਂਗੀ ਹਾਜ਼ਰ-ਹਰਜੋਤ ਕੌਰ ਲੋਹਟੀਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਤੇ ਵਾਈਸ ਚੇਅਰਮੈਨ ਐਡ. ਅਮਰੀਕ ਸਿੰਘ ਸੈਣੀ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।