27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਹਿਲਾ ਸ਼ਕਤੀ ਸੰਸਥਾ ਨੇ ਇਕੱਲੇ ਰਹਿੰਦੇ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਸ਼ੁਰੂ ਕੀਤੀ ਮੁਫ਼ਤ ਈ-ਰਿਕਸ਼ਾ ਸੇਵਾ <br/>

ਮੈਡਮ ਮਨਜੀਤ ਕੌਰ, ਸੁਰਿੰਦਰ ਕੌਰ ਝੀਤਾ ਤੇ ਸ਼ਮਿੰਦਰ ਕੌਰ | <br/> 10-06-2026
ਸ਼ਾਹਕੋਟ, 9 ਜੂਨ (ਸੁਖਦੀਪ ਸਿੰਘ)-ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਦੀ ਮੀਟਿੰਗ ਸੰਸਥਾ ਦੇ ਸਰਪ੍ਰਸਤ ਮੈਡਮ ਮਨਜੀਤ ਕੌਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਮੀਟਿੰਗ ਦੌਰਾਨ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰ ਕੌਰ ਝੀਤਾ ਅਤੇ ਜਨਰਲ ਸਕੱਤਰ ਸ਼ਮਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਇਕੱਲੇ ਰਹਿੰਦੇ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਦੀ ਸਹੂਲਤ ਲਈ ਮੁਫ਼ਤ ਈ-ਰਿਕਸ਼ਾ ਸੇਵਾ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸੇਵਾ ਰਾਹੀਂ ਬਜ਼ੁਰਗ ਅਤੇ ਅਪਾਹਜ ਵਿਅਕਤੀ ਬੈਂਕਾਂ/ਦਫ਼ਤਰਾਂ ਨਾਲ ਸਬੰਧਤ ਕੰਮਾਂ, ਦਵਾਈਆਂ ਲੈਣ ਅਤੇ ਹੋਰ ਜ਼ਰੂਰੀ ਕਾਰਜਾਂ ਲਈ ਅਸਾਨੀ ਨਾਲ ਆ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਨੂੰ ਸ਼ਰਮਾ ਆਟੋ ਸਰਵਿਸ ਦੇ ਮੋਬਾਈਲ ਨੰਬਰ 81466-35681 'ਤੇ ਸੰਪਰਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਈ-ਰਿਕਸ਼ਾ ਉਨ੍ਹਾਂ ਦੇ ਘਰ ਪਹੁੰਚ ਕੇ ਸੇਵਾ ਮੁਹੱਈਆ ਕਰਵਾਏਗਾ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਾਹਕੋਟ ਦਾ ਰੇਲਵੇ ਸਟੇਸ਼ਨ ਸੁੰਦਰ ਅਤੇ ਆਧੁਨਿਕ ਰੂਪ 'ਚ ਵਿਕਸਤ ਹੋ ਚੁੱਕਾ ਹੈ, ਪਰ ਉੱਥੇ ਹਰਿਆਲੀ ਤੇ ਬੂਟਿਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ | ਇਸ ਸਬੰਧੀ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਬਾਬਾ ਸੁਰਜੀਤ ਸਿੰਘ ਸ਼ੰਟੀ ਨੂੰ ਸਹਿਯੋਗ ਲਈ ਬੇਨਤੀ ਕੀਤੀ ਗਈ ਹੈ, ਜਿੰਨ੍ਹਾਂ ਭਰੋਸਾ ਦਿੱਤਾ ਕਿ ਰੇਲਵੇ ਸਟੇਸ਼ਨ ਨੂੰ ਹਰਿਆ-ਭਰਿਆ ਬਣਾਉਣ ਲਈ ਜਲਦ ਹੀ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ | ਇਸ ਮੀਟਿੰਗ 'ਚ ਖ਼ਜ਼ਾਨਚੀ ਬਲਵੀਰ ਕੌਰ, ਸਲਾਹਕਾਰ ਹਰਪਾਲ ਕੌਰ, ਮਨਜੀਤ ਕੌਰ ਤੇ ਹੋਰ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਐੱਮ.ਆਰ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਨਲਾਈਨ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਕੈਨੇਡਾ ਕਵੀ ਦਰਬਾਰ 'ਚ ਹਿੱਸਾ... ਅਗਲੀ ਖ਼ਬਰ ਲੋਕ ਸੇਵਾ ਹੀ ਮੇਰਾ ਮੁੱਖ ਮਕਸਦ ਅਤੇ ਲੋਕ ਸੇਵਾ ਲਈ ਹਮੇਸ਼ਾ ਰਹਾਂਗੀ ਹਾਜ਼ਰ-ਹਰਜੋਤ ਕੌਰ ਲੋਹਟੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।