ਆਦਮਪੁਰ, 9 ਜੂਨ (ਰਮਨ ਦਵੇਸਰ)-ਆਦਮਪੁਰ ਐੱਮ.ਆਰ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਨਲਾਈਨ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਕੈਨੇਡਾ (ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ ਓਾਟਾਰੀਓ) ਦੇ ਕਵੀ ਦਰਬਾਰ ਵਿੱਚ ਹਿੱਸਾ ਲਿਆ | ਇਸ ਮੁਕਾਬਲੇ ਵਿੱਚ ਕੈਨੇਡਾ, ਦੁਬਈ, ਪਾਕਿਸਤਾਨ ਅਤੇ ਭਾਰਤ ਦੇ ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਰਿਆਨਵੀਰ ਸੰਧੂ ਜਮਾਤ ਚੌਥੀ ਅਦਲ, ਜਪਸੀਰਤ ਕੌਰ ਅਤੇ ਜੈਸਵੀ ਬਸਰਾ ਪੰਜਵੀਂ ਜਮਾਤ ਨੇ ਮੈਡਮ ਸਿੰਘ ਨੀਰੂ ਦੀਆਂ ਕਵਿਤਾਵਾਂ ਦੀ ਹੌਂਸਲੇ ਨਾਲ ਪੇਸ਼ਕਾਰੀ ਕੀਤੀ | ਇਸ ਮੁਕਾਬਲੇ ਵਿੱਚ ਅਨੇਕਾਂ ਬੱਚਿਆਂ ਵਿੱਚੋਂ ਐਮ.ਆਰ ਸਕੂਲ ਦੀ ਜੈਸਵੀ ਬਸਰਾ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ |