27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜੰਡੂਸਿੰਘਾ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ

ਜੰਡੂਸਿੰਘਾ ਦਾਦੂ ਪੱਤੀ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰਾ ਕਰਨ ਵਾਲੀਆਂ ਸੰਗਤਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਡਾਕਟਰ ਪ੍ਰਤਾਪ ਸਿੰਘ, ਜੰਗ ਬਹਾਦਰ ਸਿੰਘ ਤੇ ਹੋਰ ਪਤਵੰਤੇ¢ <br/> 11-06-2026
ਚੁਗਿੱਟੀ/ਜੰਡੂ ਸਿੰਘਾ, 10 ਜੂਨ( ਨਰਿੰਦਰ ਲਾਗੂ) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਬੁੱਧਵਾਰ ਨੂੰ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਜੰਡੂਸਿੰਘਾ ਦਾਦੂ ਪੱਤੀ ਤੋਂ ਰਵਾਨਾ ਹੋਈਆਂ¢ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਲਕਾ ਕਰਤਾਰਪੁਰ ਡਾਕਟਰ ਪ੍ਰਤਾਪ ਸਿੰਘ ਤੇ ਸੀਨੀਅਰ ਆਗੂ ਜੰਗ ਬਹਾਦਰ ਸਿੰਘ ਵਲੋਂ ਸਾਂਝੇ ਤÏਰ 'ਤੇ ਹਰੀ ਝੰਡੀ ਦਿੱਤੀ ਗਈ¢ ਇਸ ਮÏਕੇ ਗੱਲਬਾਤ ਕਰਦਿਆਂ ਡਾਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿਤਿੰਨ ਦਿਨਾਂ ਇਹ ਯਾਤਰਾ 10,11 ਤੇ 12 ਜੂਨ ਤੱਕ ਹੋਵੇਗੀ¢ ਸੰਗਤਾਂ ਨੂੰ ਏ. ਸੀ. ਬੱਸ ਵਿੱਚ ਭੇਜਿਆ ਗਿਆ ਹੈ¢ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਵੀ ਏ.ਸੀ. ਕਮਰਿਆਂ ਵਿਚ ਕੀਤਾ ਜਾਵੇਗਾ¢ ਉਨ੍ਹਾਂ ਨੂੰ ਖਾਣਾ ਵੀ ਸੂਬਾ ਸਰਕਾਰ ਵਲੋਂ ਹੀ ਦਿੱਤਾ ਜਾਵੇਗਾ¢ ਉੱਘੇ ਸਮਾਜ ਸੇਵਕ ਤੇ ਉਕਤ ਪਾਰਟੀ ਦੇ ਸੀਨੀਅਰ ਆਗੂ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਯਾਤਰਾ ਦÏਰਾਨ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ, ਨੈਣਾਂ ਦੇਵੀ ਤੇ ਆਸਪਾਸ ਦੇ ਇਲਾਕੇ ਵਿਚ ਸਥਿਤ ਹੋਰ ਗੁਰੂ ਘਰਾਂ ਦੇ ਦਰਸ਼ਨ ਕਰ ਸਕਣਗੀਆਂ¢ ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਹਰ ਵਰਗ ਦੇ ਲੋਕਾਂ ਦੇ ਮਨਾਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ¢ ਉਨ੍ਹਾਂ ਕਿਹਾ ਅਨੇਕਾਂ ਲੋਕ ਹਨ ਜੋ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਅਜਿਹੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ, ਪਰ ਪੰਜਾਬ ਸਰਕਾਰ ਦੀ ਇਸ ਯੋਜਨਾ ਨਾਲ ਅਗਾਮੀ ਦਿਨਾਂ ਵਿੱਚ ਲੱਖਾਂ ਲੋਕਾਂ ਦੀ ਇਹ ਰੀਝ ਪੂਰੀ ਹੋਵੇਗੀ¢ ਉਨ੍ਹਾਂ ਦਾਅਵਾ ਕਰਦਿਆਂ ਆਖਿਆ ਕਿ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਨਤੀਜਾ ਇਹ ਹੋਵੇਗਾ ਕਿ 2027 ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ¢ ਉਨ੍ਹਾਂ ਦੱਸਿਆ ਕਿ ਵਾਪਸ ਆਉਣ ਤੇ ਹਰੇਕ ਯਾਤਰੀ ਨੂੰ ਪੰਜਾਬ ਸਰਕਾਰ ਵਲੋਂ ਪਿੱਤਲ ਦਾ ਇਕ-ਇਕ ਗਲਾਸ ਮੁਫ਼ਤ ਭੇਟ ਕੀਤਾ ਜਾਵੇਗਾ¢ ਇਸ ਮੌਕੇ ਪੰਚ ਕੁਲਵਿੰਦਰ ਸਿੰਘ,ਇੰਦਾ ਸੰਘਾ, ਅਮਰਜੀਤ ਸਹੋਤਾ, ਜਸਵਿੰਦਰ ਤੇ ਹੋਰ ਸਮਰਥਕ ਤੇ ਪਿੰਡ ਵਾਸੀ ਹਾਜ਼ਰ ਸਨ¢

ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਜਲੰਧਰ 'ਚ ਸਰਗਰਮ ਹੋਣ ਲੱਗੇ ਕਈ ਦਾਅਵੇਦਾਰ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਨੇ ਵਿੱਦਿਅਕ ਦੌਰੇ ਦੌਰਾਨ ਮਾਣਿਆ ਆਨੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।