ਵਿਧਾਨ ਸਭਾ ਚੋਣਾਂ ਲਈ ਜਲੰਧਰ 'ਚ ਸਰਗਰਮ ਹੋਣ ਲੱਗੇ ਕਈ ਦਾਅਵੇਦਾਰ
ਅਜੀਤ ਡੈਸਕ
11-06-2026
ਜਲੰਧਰ, 10 ਜੂਨ-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਕੁੱਝ ਮਹੀਨੇ ਹੀ ਰਹਿ ਗਏ ਹਨ ਤੇ ਜਿੱਥੇ ਕਈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਸ਼ੁਰੂ ਹੋ ਗਈਆਂ ਨਜ਼ਰ ਆ ਰਹੀਆਂ ਹਨ ਤਾਂ ਉੱਥੇ ਹੀ ਕਈ ਸਿਆਸੀ ਪਾਰਟੀਆਂ ਦੇ ਟਿਕਟਾਂ ਦੇ ਦਾਅਵੇਦਾਰ ਵੀ ਆਪਣੇ ਹਲਕਿਆਂ ਵਿਚ ਸਰਗਰਮ ਹੋ ਗਏ ਹਨ ਤੇ ਕਈ ਦਾਅਵੇਦਾਰਾਂ ਦੀਆਂ ਸਰਗਰਮੀਆਂ ਤਾਂ ਸੋਸ਼ਲ ਮੀਡੀਆ ਵਿਚ ਨਜ਼ਰ ਆ ਜਾਂਦੀਆਂ ਹਨ ਜਦਕਿ ਕਈ ਦਾਅਵੇਦਾਰਾਂ ਨੇ ਤਾਂ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਵਿਚ ਆਪਣੀ ਦਾਅਵੇਦਾਰੀ ਵਾਲੀਆਂ ਪੋਸਟਾਂ ਪਾ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਦਕਿ ਕੁੱਝ ਦਾਅਵੇਦਾਰਾਂ ਨੇ ਤਾਂ ਆਪਣੀਆਂ ਸਰਗਰਮੀਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਵਿਚ ਪਾ ਕੇ ਆਪਣੇ ਸਰਗਰਮੀ ਦਿਖਾ ਰਹੇ ਹਨ¢ ਇਸ ਬਾਰ ਭਾਜਪਾ ਵਲੋਂ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ 'ਤੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਕਰਕੇ ਭਾਜਪਾ ਦੀ ਵੀ ਸਰਗਰਮੀ ਜ਼ਿਆਦਾ ਵਧ ਨਜ਼ਰ ਆ ਰਹੀ ਹੈ ਸਗੋਂ ਉਸ ਦੀਆਂ ਟਿਕਟਾਂ ਲਈ ਦਾਅਵੇਦਾਰਾਂ ਦੀ ਗਿਣਤੀ ਵੀ ਜ਼ਿਆਦਾ ਨਜ਼ਰ ਆ ਰਹੀ ਹੈ¢ ਪਾਰਟੀ ਦੀਆਂ ਸਰਗਰਮੀਆਂ ਦੇਖੀਆਂ ਜਾ ਰਹੀਆਂ ਹਨ ਕਿ ਸ਼ਹਿਰ ਵਿਚ ਕਈ ਸੀਨੀਅਰ ਆਗੂ ਆ ਕੇ ਚੋਣਾਂ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਹਨ¢ ਉਂਜ ਭਾਜਪਾ ਨਾਲ ਹੋਰ ਦੂਜੇ ਅਕਾਲੀ ਦਲ ਨਾਲ ਗਠਬੰਧਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ¢ ਸ਼੍ਰੋਮਣੀ ਅਕਾਲੀ ਦਲ, ਬਸਪਾ ਸਮੇਤ ਹੋਰ ਵੀ ਪਾਰਟੀਆਂ ਦੇ ਆਉਣ ਵਾਲੇ ਸਮੇਂ ਵਿਚ ਸਰਗਰਮ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ¢ ਜਲੰਧਰ ਦੀ ਛਾਉਣੀ ਵਿਧਾਨ ਸਭਾ ਹਲਕੇ ਵੀ ਸਾਰੀਆਂ ਪਾਰਟੀਆਂ ਲਈ ਅਹਿਮ ਹੈ ਤਾਂ ਇਸ ਵੇਲੇ ਇੱਥੇ ਕਾਂਗਰਸ ਦੇ ਵਿਧਾਇਕ ਹਨ¢ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਵਲੋਂ ਰਾਜਵਿੰਦਰ ਕÏਰ ਥਿਆੜਾ ਆਪ ਤੋਂ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਹਨ¢ ਉਂਜ ਚੇਅਰਮੈਨ ਮੰਗਲ ਸਿੰਘ ਬੱਸੀ, ਸੁਰਿੰਦਰ ਸਿੰਘ ਸੋਢੀ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਕਾਕੂ ਆਹਲੂਵਾਲੀਆ ਦਾ ਨਾਂਅ ਵੀ ਦਾਅਵੇਦਾਰਾਂ ਵਜੋਂ ਲਿਆ ਜਾ ਰਿਹਾ ਹੈ¢ ਕੈਂਟ ਹਲਕੇ ਵਿਚ ਸ੍ਰੀਮਤੀ ਥਿਆੜਾ ਲੰਬੇ ਸਮੇਂਾ ਤੋਂ ਕਾਫ਼ੀ ਸਰਗਰਮ ਰਹੇ ਹਨ¢ ਕੈਂਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਲੋਂ ਕਈ ਪ੍ਰਮੁੱਖ ਆਗੂ ਟਿਕਟਾਂ ਦੇ ਦਾਅਵੇਦਾਰ ਹਨ ਜਿਨ੍ਹਾਂ ਵਿਚ ਸਰਬਜੀਤ ਸਿੰਘ ਮੱਕੜ, ਜਗਬੀਰ ਸਿੰਘ ਬਰਾੜ, ਅਮਿੱਤ ਤਨੇਜਾ, ਅਜੇ ਸ਼ਰਮਾ, ਅਮਰਜੀਤ ਸਿੰਘ ਅਮਰੀ ਸ਼ਾਮਿਲ ਹਨ¢ਜਗਬੀਰ ਸਿੰਘ ਬਰਾੜ ਨੂੰ ਪਾਰਟੀ ਕੈਂਟ ਹਲਕੇ ਤੋਂ ਚੋਣ ਲੜਾਉਂਦੀ ਹੈ ਜਾਂ ਸ. ਬਰਾੜ ਹੋਰ ਹਲਕੇ ਤੋਂ ਚੋਣ ਲੜਨਗੇ¢ ਇਸ ਦਾ ਫ਼ੈਸਲਾ ਪਾਰਟੀ ਵਲੋਂ ਕੀਤਾ ਜਾਣਾ ਹੈ, ਪਰ ਉਕਤ ਆਗੂ ਕੈਂਟ ਹਲਕੇ ਵਿਚ ਸਰਗਰਮ ਰਹੇ ਹਨ¢ਪੱਛਮੀ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਵਲੋਂ ਜਿੱਥੇ ਕਾਂਗਰਸ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਹਲਕਾ ਇੰਚਾਰਜ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦਾ ਨਾਂਅ ਲਿਆ ਜਾ ਰਿਹਾ ਹੈ ਤੇ ਇਸ ਸੀਟ 'ਤੇ ਕਾਂਗਰਸ ਵਲੋਂ ਹੋਰ ਵੀ ਟਿਕਟਾਂ ਦੇ ਦਾਅਵੇਦਾਰ ਸਾਹਮਣੇ ਆ ਸਕਦੇ ਹਨ¢ ਭਾਜਪਾ ਵਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਹੀ ਟਿਕਟ ਮਿਲਣ ਦੇ ਆਸਾਰ ਹਨ ਜਦਕਿ 'ਆਪ' ਵਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਟਿਕਟ ਮਿਲਣ ਦੇ ਆਸਾਰ ਹਨ¢ਉਂਜ ਇਸ ਹਲਕੇ ਤੋਂ 'ਆਪ' ਦੇ ਕੁੱਝ ਹੋਰ ਆਗੂ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਦੇ ਰਹੇ ਹਨ¢ ਕੇਂਦਰੀ ਵਿਧਾਨ ਸਭਾ ਹਲਕੇ ਤੋਂ 'ਆਪ' ਵਲੋਂ ਨਿਤਿਨ ਕੋਹਲੀ ਹੀ ਪ੍ਰਮੁੱਖ ਤÏਰ 'ਤੇ ਟਿਕਟ ਦੇ ਦਾਅਵੇਦਾਰ ਹਨ, ਪਰ ਦੂਜੇ ਪਾਸੇ 'ਆਪ' ਦੇ ਵਿਧਾਇਕ ਰਮਨ ਅਰੋੜਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਧਾਰਮਿਕ ਖੇਤਰ ਵਿਚ ਦੁਬਾਰਾ ਸਰਗਰਮ ਹੋਏ ਹਨ ਸਗੋਂ ਉਹ ਵਿਧਾਨ ਸਭਾ ਇਜਲਾਸ ਵਿਚ ਵੀ ਭਾਗ ਲੈ ਚੁੱਕੇ ਹਨ¢ ਕੇਂਦਰੀ ਹਲਕੇ ਦੀ ਟਿਕਟ ਦੇਣ ਦਾ ਅੰਤਿਮ ਫ਼ੈਸਲਾ ਹਾਈਕਮਾਨ ਵਲੋਂ ਹੀ ਕੀਤਾ ਜਾਣਾ ਹੈ¢ ਕਾਂਗਰਸ ਵਲੋਂ ਮÏਜੂਦਾ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਹੀ ਕਾਂਗਰਸ ਵਲੋਂ ਆਉਣ ਵਾਲੀਆਂ ਚੋਣਾਂ ਲਈ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਪ੍ਰਮੁੱਖ ਉਮੀਦਵਾਰ ਹੋਣਗੇ¢ ਭਾਜਪਾ ਵਲੋਂ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਪਾਰਟੀ ਟਿਕਟ ਲਈ ਪ੍ਰਮੁੱਖ ਉਮੀਦਵਾਰ ਹਨ ਪਰ ਇਸ ਹਲਕੇ ਤੋਂ ਭਾਜਪਾ ਦੇ ਕਈ ਹੋਰ ਆਗੂ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਦੇ ਰਹੇ ਹਨ¢ ਜਲੰਧਰ ਦਾ ਉੱਤਰੀ ਹਲਕਾ ਵੀ ਕਾਫ਼ੀ 'ਹਾਟ' ਹਲਕਾ ਮੰਨਿਆ ਜਾਂਦਾ ਹੈ¢ ਕਾਂਗਰਸ ਵਲੋਂ ਮÏਜੂਦਾ ਵਿਧਾਇਕ ਬਾਵਾ ਹੈਨਰੀ ਨੂੰ ਹੀ ਪਾਰਟੀ ਵਲੋਂ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਣਾ ਹੈ ਜਦਕਿ ਭਾਜਪਾ ਵਲੋਂ ਟਿਕਟ ਲਈ ਜਿੱਥੇ ਸਾਬਕਾ ਵਿਧਾਇਕ ਕਿ੍ਸ਼ਨ ਦੇਵ ਭੰਡਾਰੀ ਕਾਫ਼ੀ ਸਰਗਰਮ ਹਨ ਸਗੋਂ ਇਸ ਸੀਟ ਲਈ ਰਾਕੇਸ਼ ਰਾਠੌਰ, ਸੁਸ਼ੀਲ ਸ਼ਰਮਾ ਨੂੰ ਵੀ ਪਾਰਟੀ ਟਿਕਟ ਲਈ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ¢ ਆਮ ਆਦਮੀ ਪਾਰਟੀ ਦੇ ਦਾਅਵੇਦਾਰਾਂ ਵਿਚ ਹਲਕਾ ਇੰਚਾਰਜ ਦਿਨੇਸ਼ ਢਲ ਤੋਂ ਇਲਾਵਾ ਕੌਂਸਲਰ ਅਸ਼ਵਨੀ ਅਗਰਵਾਲ ਦੀ ਚਰਚਾ ਹੁੰਦੀ ਰਹੀ ਹੈ ਤੇ ਉਕਤ ਆਗੂ ਆਪਣੇ ਹਲਕੇ ਵਿਚ ਕਾਫ਼ੀ ਸਰਗਰਮ ਵੀ ਹਨ ਜਦਕਿ ਕਾਰੋਬਾਰੀ ਆਗੂ ਪਵਿੰਦਰ ਬਹਿਲ ਦੇ ਕੁੱਝ ਸਮਾਂ ਹਲਕੇ ਵਿਚ ਫਲੈਕਸ ਬੋਰਡ ਲੱਗਣ ਨਾਲ ਇਸ ਦੀ ਸਿਆਸੀ ਹਲਕਿਆਂ ਵਿਚ ਕਾਫ਼ੀ ਚਰਚਾ ਹੋਈ ਸੀ ਕਿ ਪਵਿੰਦਰ ਬਹਿਲ ਵੀ 'ਆਪ' ਵਲੋਂ ਉਮੀਦਵਾਰ ਲਈ ਦਾਅਵੇਦਾਰ ਹੋ ਸਕਦੇ ਹਨ¢ ਇਸ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਵੀ ਕਈ ਦਾਅਵੇਦਾਰ ਆਪਣੇ ਹਲਕਿਆਂ ਵਿਚ ਸਰਗਰਮ ਹਨ ਤੇ ਆਉਣ ਵਾਲੇ ਸਮੇਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ¢