27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਲੰਧਰ ਛਾਉਣੀ ਤੋਂ ਖਾਟੂ ਸ਼ਾਮ ਲਈ 8ਵੀਂ ਬੱਸ ਯਾਤਰਾ ਹੋਈ ਰਵਾਨਾ <br/>

ਅਜੀਤ ਡੈਸਕ 11-06-2026
ਲੰਧਰ ਛਾਉਣੀ, 10 ਜੂਨ (ਪਵਨ ਖਰਬੰਦਾ)-ਬਾਂਕੇ ਬਿਹਾਰੀ ਮੰਦਿਰ ਜਲੰਧਰ ਛਾਉਣੀ ਤੋਂ ਰਾਜਸਥਾਨ 'ਚ ਸਥਿਤ ਖਾਟੂ ਸ਼ਾਮ ਮੰਦਿਰ ਲਈ 8ਵੀਂ ਬੱਸ ਯਾਤਰਾ ਰਵਾਨਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਕ ਹਰਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਇਸ ਉਪਰੰਤ ਸੰਗਤ ਨੂੰ ਸਾਲਾਸਰ ਮੰਦਿਰ, ਅੰਜਨੀ ਮਾਤਾ ਮੰਦਿਰ ਤੇ ਇੱਛਾ ਪੂਰਨ ਬਾਲਾ ਜੀ ਸਮੇਤ ਕਈ ਮੰਦਿਰਾਂ ਦੇ ਦਰਸ਼ਨ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਯਾਤਰੀਆਂ ਦੀਆਂ ਸੁੁਵਿਧਾਵਾਂ ਦੇ ਵਿਸ਼ੇਸ਼ ਧਿਆਣ ਰੱਖਿਆ ਗਿਆ ਤੇ ਬੱਸ ਰਾਹੀਂ ਯਾਤਰਾ ਕਰਨ ਵਾਲੀ ਸੰਗਤ ਲਈ ਲੱਕੀ ਡਰਾਅ ਵੀ ਕੱਢੇ ਗਏ | ਇਸ ਮੌਕੇ ਸੇਵਕ ਹਰਵਿੰਦਰ ਸਿੰਘ ਪੱਪੂ ਦੇ ਨਾਲ ਰਾਹੁਲ ਜਿੰਦਲ, ਵਿਸ਼ਣੂ ਅਗਰਵਾਲ, ਰਾਜ ਕੁਮਾਰ, ਅੰਕੁਸ਼ ਗੁਪਤਾ, ਪੰਕਜ ਵਿਜ, ਵਿਪਨ ਜਿੰਦਲ, ਮਨੂੰ ਜਿੰਦਲ, ਰਣਦੀਪ ਸੋਢੀ, ਲਕਸ਼ੇ ਤੇ ਸਮਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਲੰਧਰ-ਅੰਮਿ੍ਤਸਰ ਹਾਈਵੇਅ ਕਿਨਾਰੇ ਝੁੱਗੀ ਨੂੰ ਲੱਗੀ ਅੱਗ, ਅੱਧਾ ਘੰਟਾ ਆਵਾਜਾਈ ਪ੍ਰਭਾਵਿਤ <br/> ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਜਲੰਧਰ 'ਚ ਸਰਗਰਮ ਹੋਣ ਲੱਗੇ ਕਈ ਦਾਅਵੇਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।