27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਤੇਜੱਸਵੀ ਮਿਨਹਾਸ ਨੇ ਬਿਸਤ ਦੁਆਬ ਨਹਿਰ ਦੇ ਗੰਭੀਰ ਪ੍ਰਦੂਸ਼ਣ ਬਾਰੇ ਕੀਤੀ ਸ਼ਿਕਾਇਤ <br/>

ਅਜੀਤ ਡੈਸਕ 11-06-2026
ਜਲੰਧਰ, 10 ਜੂਨ (ਸ਼ਿਵ)-ਸਮਾਜਿਕ ਅਤੇ ਵਾਤਾਵਰਨ ਪ੍ਰੇਮੀ ਕਾਰਕੁਨ ਤੇਜੱਸਵੀ ਮਿਨਹਾਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਜਲੰਧਰ ਦੇ ਗਦਈਪੁਰ, ਮਕਸੂਦਾਂ, ਮਿੱਠੂ ਬਸਤੀ, ਬਸਤੀ ਬਾਵਾ ਖੇਲ੍ਹ ਅਤੇ ਗਾਖਲਾ ਵਿਚੋਂ ਲੰਘਣ ਵਾਲੀ ਬਿਸਤ ਦੁਆਬ ਨਹਿਰ ਦੀ ਗੰਭੀਰ ਪ੍ਰਦੂਸ਼ਣ ਸਮੱਸਿਆ ਵੱਲ ਧਿਆਨ ਦਿਵਾਇਆ ਹੈ ਅਤੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ | ਆਪਣੇ ਪੱਤਰ ਵਿਚ ਮਿਨਹਾਸ ਨੇ ਦੱਸਿਆ ਕਿ ਨਹਿਰ ਵਿਚ ਵੱਡੀ ਮਾਤਰਾ ਵਿਚ ਕੂੜਾ ਕਰਕਟ, ਪਲਾਸਟਿਕ ਕਚਰਾ ਅਤੇ ਪੌਲੀਥੀਨ ਇਕੱਠੀ ਹੋ ਚੁੱਕੀ ਹੈ | ਇਸ ਤੋਂ ਇਲਾਵਾ ਕਈ ਰਿਹਾਇਸ਼ੀ ਮਕਾਨਾਂ ਵੱਲੋਂ ਬਿਨਾਂ ਸ਼ੁੱਧ ਕੀਤਾ ਸੀਵਰੇਜ ਸਿੱਧਾ ਨਹਿਰ ਵਿਚ ਛੱਡਿਆ ਜਾ ਰਿਹਾ ਹੈ | ਉਨ੍ਹਾਂ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਆਸ ਪਾਸ ਸਥਿਤ ਕਈ ਉਦਯੋਗਿਕ ਇਕਾਈਆਂ ਵੀ ਬਿਨਾਂ ਸ਼ੁੱਧ ਕੀਤੇ ਜਾਂ ਅਧੂਰੇ ਤੌਰ ਤੇ ਸ਼ੁੱਧ ਕੀਤੇ ਗਏ ਗੰਦੇ ਪਾਣੀ ਨੂੰ ਨਹਿਰ ਵਿਚ ਛੱਡ ਰਹੀਆਂ ਹਨ | ਉਨ੍ਹਾਂ ਨੇ ਨਹਿਰ ਦੇ ਪੂਰੇ ਹਿੱਸੇ ਦੀ ਸਾਂਝੀ ਜਾਂਚ, ਪਾਣੀ ਦੇ ਨਮੂਨਿਆਂ ਦੀ ਵਿਗਿਆਨਕ ਜਾਂਚ, ਪ੍ਰਦੂਸ਼ਣ ਦੇ ਸਾਰੇ ਸਰੋਤਾਂ ਦੀ ਪਛਾਣ, ਇਕੱਠੇ ਹੋਏ ਕੂੜੇ ਦੀ ਸਫ਼ਾਈ ਅਤੇ ਸਾਰੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਮਿਨਹਾਸ ਨੇ ਨਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਹੋਈ ਕਿਸੇ ਵੀ ਲਾਪਰਵਾਹੀ ਲਈ ਜਵਾਬਦੇਹੀ ਤੈਅ ਕਰਨ ਅਤੇ ਨਹਿਰ ਦੀ ਸੰਭਾਲ ਲਈ ਲੰਬੇ ਸਮੇਂ ਦੇ ਉਪਾਅ ਅਪਣਾਉਣ ਦੀ ਵੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਆਮ ਆਦਮੀ ਕਲੀਨਿਕਾਂ ਲਈ ਮੈਡੀਕਲ ਅਫ਼ਸਰਾਂ ਦੀ ਹੋਈ ਇੰਟਰਵਿਊ ਅਗਲੀ ਖ਼ਬਰ ਜਲੰਧਰ-ਅੰਮਿ੍ਤਸਰ ਹਾਈਵੇਅ ਕਿਨਾਰੇ ਝੁੱਗੀ ਨੂੰ ਲੱਗੀ ਅੱਗ, ਅੱਧਾ ਘੰਟਾ ਆਵਾਜਾਈ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।