27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਦਰਬਾਰ ਬਾਬਾ ਸਾਈਾ ਲੋਕ ਦਾ ਸਾਲਾਨਾ ਜੋੜ ਮੇਲਾ 15 ਤੇ 16 ਨੂੰ

ਅਜੀਤ ਡੈਸਕ 11-06-2026
ਨੂਰਮਹਿਲ, 10 ਜੂਨ (ਤਜਿੰਦਰ ਕੁਮਾਰ)- ਨੂਰਮਹਿਲ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਬਾਬਾ ਸਾਈਾ ਲੋਕ ਪਿੰਡ ਭੱਲੋਵਾਲ (ਨੂਰਮਹਿਲ) ਵਿਖੇ 15 ਅਤੇ 16 ਜੂਨ 2026 ਨੂੰ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਜਤਿੰਦਰ ਸੋਨੂ ਅਤੇ ਸਮੂਹ ਸੰਗਤ ਪਿੰਡ ਭੱਲੋਵਾਲ ਵੱਲੋਂ ਕਰਵਾਏ ਜਾ ਰਹੇ ਇਸ ਦੋ ਰੋਜ਼ਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ 15 ਜੂਨ ਨੂੰ ਸ਼ਾਮ 6 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਰਾਤ 8 ਵਜੇ ਪ੍ਰਸਿੱਧ ਕਲਾਕਾਰ ਸੈਦਾ ਬੇਗਮ ਕਵਾਲ ਵੱਲੋਂ ਮਹਿਫ਼ਲ-ਏ-ਕਵਾਲ ਸਜਾਈ ਜਾਵੇਗੀ ਜਦਕਿ ਰਾਤ 10:30 ਵਜੇ ਸੂਫ਼ੀ ਨਕਲ ਪਾਰਟੀ ਨੂਰ ਸਾਈਾ ਵਿਸ਼ੇਸ਼ ਪੇਸ਼ਕਾਰੀ ਰਾਹੀਂ ਸੰਗਤਾਂ ਦਾ ਮਨੋਰੰਜਨ ਕਰੇਗੀ | 16 ਜੂਨ ਨੂੰ ਸਵੇਰੇ 10 ਵਜੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ | ਸਵੇਰੇ 11 ਵਜੇ ਸ਼ਮੀ ਅਲੀ ਕਵਾਲ ਆਪਣੀ ਸੂਫ਼ੀਆਨਾ ਗਾਇਕੀ ਨਾਲ ਹਾਜ਼ਰੀ ਲਗਾਉਣਗੇ | ਦੁਪਹਿਰ 1 ਵਜੇ ਪੰਜਾਬ ਦੀ ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਆਪਣੀ ਰੂਹਾਨੀ ਆਵਾਜ਼ ਨਾਲ ਸੰਗਤਾਂ ਨੂੰ ਨਿਹਾਲ ਕਰੇਗੀ | ਇਸ ਤੋਂ ਬਾਅਦ ਦੁਪਹਿਰ 3:30 ਵਜੇ ਦੀਪਕ ਹੰਸ ਵੱਲੋਂ ਸੂਫ਼ੀਆਨਾ ਕਲਾਮ ਪੇਸ਼ ਕੀਤਾ ਜਾਣਗੇ | ਸਮਾਗਮ ਦÏਰਾਨ ਬੀ. ਐੱਲ. ਚੰਦੜ੍ਹ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣਗੇ | ਮੇਲੇ ਦੇ ਮੁੱਖ ਮਹਿਮਾਨ ਡੀ.ਐਸ.ਪੀ. ਨਕੋਦਰ ਓਾਕਾਰ ਸਿੰਘ ਬਰਾੜ ਹੋਣਗੇ |

ਪਿਛਲੀ ਖ਼ਬਰ ਆਹਲੂਵਾਲੀਆ ਵਲੋਂ ਚੇਅਰਪਰਸਨ ਰਮਨਦੀਪ ਕੌਰ ਨੂੰ ਅਹੁਦਾ ਸੰਭਾਲਣ 'ਤੇ ਵਧਾਈ <br/> ਅਗਲੀ ਖ਼ਬਰ ਮਨਰੇਗਾ ਮੁਲਾਜ਼ਮਾਂ ਨੇ ਸਾੜੀਆਂ ਸਰਕਾਰ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।