04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਇਕ ਘਰ 'ਚੋਂ ਪਿੱਤਲ ਦੇ ਬਰਤਨ ਤੇ ਗੈਸ ਸਿਲੰਡਰ ਚੋਰੀ

ਅਜੀਤ ਡੈਸਕ 13-06-2026
ਆਦਮਪੁਰ, 12 ਜੂਨ (ਹਰਪ੍ਰੀਤ ਸਿੰਘ)-ਆਦਮਪੁਰ ਦੇ ਨਜ਼ਦੀਕੀ ਪਿੰਡ ਪਧਿਆਣਾ ਵਿਖੇ ਇੱਕ ਬਜ਼ੁਰਗ ਮਹਿਲਾ ਦੇ ਸੁੰਨੇ ਘਰ ਦਾ ਤਾਲਾ ਤੋੜ ਕੇ ਚੋਰਾਂ ਵੱਲੋਂ ਘਰ ਵਿੱਚੋਂ ਗੈਸ ਸਿਲੰਡਰ ਅਤੇ ਕੀਮਤੀ ਪਿੱਤਲ ਦੇ ਬਰਤਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਚੋਰੀ ਦੇ ਮਾਮਲੇ ਸਬੰਧੀ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਤਿੰਨੋ ਨਸ਼ੇੜੀ ਨੌਜਵਾਨ ਚੋਰਾਂ ਨੂੰ ਪਿੰਡ ਵਿੱਚ ਫੜ ਕੇ ਪੁੱਛ-ਗਿੱਛ ਕਰਕੇ ਆਦਮਪੁਰ ਪੁਲਿਸ ਦੇ ਹਵਾਲੇ ਕਰਨ ਉਪਰੰਤ ਥਾਣਾ ਆਦਮਪੁਰ ਦੀ ਪੁਲਿਸ ਨੇ ਪੀੜਤ ਬਜ਼ੁਰਗ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ 86 ਸਾਲਾ ਪ੍ਰੀਤਮ ਕੌਰ ਪਤਨੀ ਸਵ. ਮੰਗਲ ਸਿੰਘ ਨਿਵਾਸੀ ਪਿੰਡ ਪਪਿਆਣਾ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ | ਬੀਤੀ 9 ਜੂਨ ਨੂੰ ਉਹ ਪਿੰਡ ਕਾਲਰਾ ਵਿਖੇ ਆਪਣੇ ਭਤੀਜੇ ਨੂੰ ਮਿਲਣ ਗਈ ਹੋਈ ਸੀ | ਜਦੋਂ ਉਹ ਸਵੇਰੇ ਕਰੀਬ 8:30 ਵਜੇ ਵਾਪਸ ਆਪਣੇ ਘਰ ਪਰਤੀ, ਤਾਂ ਦੇਖਿਆ ਕਿ ਘਰ ਦੇ ਕਮਰੇ ਅਤੇ ਰਸੋਈ ਦੇ ਤਾਲੇ ਟੁੱਟੇ ਹੋਏ ਸਨ | ਅੰਦਰ ਜਾ ਕੇ ਦੇਖਣ 'ਤੇ ਪਤਾ ਲੱਗਾ ਕਿ ਰਸੋਈ ਵਿੱਚੋਂ ਇੱਕ ਐਚ.ਪੀ. ਕੰਪਨੀ ਦਾ ਗੈਸ ਸਿਲੰਡਰ, ਪਿੱਤਲ ਦੇ ਤਿੰਨ ਪਤੀਲੇ, ਇੱਕ ਕੜਾਹੀ, ਇੱਕ ਥਾਲ ਅਤੇ ਇੱਕ ਪਰਾਤ ਗਾਇਬ ਸਨ | ਬਜ਼ੁਰਗ ਮਹਿਲਾ ਮੁਤਾਬਕ, ਘਟਨਾ ਤੋਂ ਬਾਅਦ ਉਹ ਆਪਣੇ ਪੱਧਰ 'ਤੇ ਚੋਰਾਂ ਦੀ ਭਾਲ ਕਰਦੀ ਰਹੀ | ਜਾਂਚ ਦੌਰਾਨ ਉਸ ਨੂੰ ਪਤਾ ਲੱਗਾ ਕਿ ਇਹ ਚੋਰੀ ਉਸੇ ਦੇ ਪਿੰਡ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਲਖਵੀਰ ਸਿੰਘ ਉਰਫ਼ ਸੁੱਖੀ ਪੁੱਤਰ ਰਜਿੰਦਰ ਸਿੰਘ, ਵਿਸ਼ਵਿੰਦਰ ਸਿੰਘ ਉਰਫ਼ ਵਿਸ਼ੂ ਪੁੱਤਰ ਜਸਵਿੰਦਰ ਸਿੰਘ ਅਤੇ ਸਤਵੀਰ ਸਿੰਘ ਉਰਫ਼ ਸੱਤੀ ਪੁੱਤਰ ਕੁਲਦੀਪ ਸਿੰਘ ਨੇ ਮਿਲ ਕੇ ਕੀਤੀ ਹੈ | ਇਸ ਸਬੰਧੀ ਏ.ਐੱਸ.ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਤਿੰਨਾਂ ਮੁਲਜ਼ਮਾਂ ਨੂੰ ਮੌਕੇ 'ਤੇ ਗਿ੍ਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਆਊਟਸੋਰਸ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ. ਪੀ. ਐਸ. ਪੀ. ਸੀ. ਐਲ. ਆਊਟ ਲੈੱਟ ਦਫ਼ਤਰ ਮੂਹਰੇ ਧਰਨਾ <br/> ਅਗਲੀ ਖ਼ਬਰ ਸ਼ਾਹਕੋਟ ਇਲਾਕੇ ਦੇ ਕਈ ਨਿੱਜੀ ਸਕੂਲਾਂ ਨੇ ਖ਼ਰਾਬ ਕੀਤੀਆਂ ਅਧਿਆਪਕਾਂ ਦੀਆਂ ਛੁੱਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।