04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਆਊਟਸੋਰਸ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ. ਪੀ. ਐਸ. ਪੀ. ਸੀ. ਐਲ. ਆਊਟ ਲੈੱਟ ਦਫ਼ਤਰ ਮੂਹਰੇ ਧਰਨਾ <br/>

ਅਜੀਤ ਡੈਸਕ 13-06-2026
ਨਕੋਦਰ, 12 ਜੂਨ (ਤਿਲਕ ਰਾਜ ਸ਼ਰਮਾ)-ਪਾਵਰਕਾਮ ਐਂਡ ਟਰਾਂਸਕੋ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਆਊਟਸੋਰਸ ਕਾਮਿਆਂ ਵਲੋਂ ਪੀ. ਐਸ. ਪੀ. ਸੀ. ਐਲ. ਨਕੋਦਰ ਆਊਟ ਲੈੱਟ ਦਫ਼ਤਰ ਮੂਹਰੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਗਿਆ | ਇਸ ਧਰਨੇ 'ਚ ਕਪੂਰਥਲਾ ਅਤੇ ਨਕੋਦਰ ਦੇ ਠੇਕੇ 'ਤੇ ਆਊਟਸੋਰਸ ਕਾਮੇ ਸਾਂਝੇ ਤੌਰ 'ਤੇ ਸ਼ਾਮਿਲ ਸਨ | ਧਰਨੇ ਤੋਂ ਪਹਿਲਾਂ ਇਨ੍ਹਾਂ ਕਾਮਿਆਂ ਨੇ ਰੋਸ ਮਾਰਚ ਵੀ ਕੱਢਿਆ | ਧਰਨਾਕਾਰੀਆਂ ਵਲੋਂ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਮਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਬੰਦ ਕਰ ਕੇ ਪੀ.ਐਸ.ਪੀ.ਸੀ.ਐਲ. ਮਹਿਕਮੇ 'ਚ ਲਿਆਂਦਾ ਜਾਵੇ | ਇਸ ਸੰਬੰਧ 'ਚ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ | ਉਨ੍ਹਾਂ ਕਿਹਾ ਕਿ ਕਾਮਿਆਂ ਦੀ ਮੰਗਾਂ ਪ੍ਰਵਾਨ ਹੋਣ ਤੱਕ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਲਵਪ੍ਰੀਤ, ਤੀਰਥ, ਨਕੁਲ, ਨਵਾਬ, ਅਨਮੋਲ, ਹਰਪ੍ਰੀਤ ਸਿੰਘ, ਸਮੀਰ ਭਾਰਗਵ, ਹਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਜਲ ਸਪਲਾਈ ਮੰਤਰੀ ਤੇ ਅਧਿਕਾਰੀਆਂ ਨਾਲ ਦੁਬਾਰਾ ਮੀਟਿੰਗ ਅਗਲੀ ਖ਼ਬਰ ਇਕ ਘਰ 'ਚੋਂ ਪਿੱਤਲ ਦੇ ਬਰਤਨ ਤੇ ਗੈਸ ਸਿਲੰਡਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।