ਜੰਡਿਆਲਾ ਮੰਜਕੀ, 13 ਜੂਨ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਤੋਂ ਅਜੀਤ ਦੀ ਨਿਊਜ਼ ਏਜੰਸੀ ਦੇ ਸੰਚਾਲਕ ਅਤੇ ਸਮਾਜਿਕ ਕੰਮਾਂ ਲਈ ਸਰਗਰਮ ਰਹਿਣ ਵਾਲੇ ਅਵਤਾਰ ਸਿੰਘ 'ਜੌਹਲ ਜੰਡਿਆਲੀਆ' ਦੇ ਪਿਤਾ ਸਵ. ਨਿਰਮਲ ਸਿੰਘ ਜੌਹਲ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਭਾਈ ਕੋਲਾ ਸਿੰਘ,ਪੱਤੀ ਸਾਹਨ ਕੀ ਵਿਚ ਕਰਵਾਈ ਗਈ | ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਅਤੇ ਪਰਚਾਰਕ ਨੇ ਗੁਰਬਾਣੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਵ: ਨਿਰਮਲ ਸਿੰਘ ਜੌਹਲ ਨੂੰ ਸ਼ਰਧਾਂਜਲੀ ਭੇਟ ਕੀਤੀ | ਸੰਬੋਧਨ ਕਰਦਿਆਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਲੋਕਾਂ ਦੀ ਭਲਾਈ ਦੇ ਸਿਧਾਂਤਾਂ 'ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਕਿਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ, ਕੇਵਲ ਹਜ਼ਾਰਾ,ਪਿੰਦਾ ਸਮਰਾ ਆਦਿ ਨੇ ਵੀ ਸਵਰਗੀ ਜੌਹਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸਰਪੰਚ ਕਮਲਜੀਤ ਸਿੰਘ, ਤਰਸੇਮ ਸਿੰਘ,ਐਡਵੋਕੇਟ ਦਿਨੇਸ਼ ਲਖਨਪਾਲ (ਜੁਆਇੰਟ ਸਕੱਤਰ, 'ਆਪ' ਲੀਗਲ ਸੈੱਲ ਪੰਜਾਬ), ਕਮਲਦੀਪ ਸਿੰਘ ਗਿੱਲ ਸਾਬਕਾ ਸਰਪੰਚ ਪੰਡੋਰੀ ਮੁਸ਼ਾਰਕਤੀ,ਭੁਪਿੰਦਰ ਸਿੰਘ ਖਾਲਸਾ, ਜਗਤਾਰ ਸਿੰਘ, ਹੰਸ ਰਾਜ ਪੱਬਮਾਂ, ਸੁਰਿੰਦਰ ਖੀਵਾ,ਪੰਚ ਬਲਕਾਰ ਸਿੰਘ, ਨੰਬਰਦਾਰ ਜਸਵੰਤ ਸਿੰਘ,ਲੋਕ ਗਾਇਕ ਪਰਮਿੰਦਰ ਸਿੰਘ ਮਣਕੀ, ਜਤਿੰਦਰ ਸਿੰਘ ਜੌਹਲ, ਸੁਖਵਿੰਦਰ ਸਿੰਘ ਸੁੱਖਾ, ਸੁਲੱਖਣ ਸਿੰਘ, ਮਨਜਿੰਦਰ ਸਿੰਘ ਸੇਖੋਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ | ਸਟੇਜ ਸਕੱਤਰ ਦੇ ਫਰਜ ਸੁਖਵਿੰਦਰ ਸਿੰਘ ਜੰਡਿਆਲਾ ਵੱਲੋਂ ਨਿਭਾਏ ਗਏ |