27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪਿੰਡ ਧਾਮੀਆਂ ਕਲਾਂ ਵਿਖੇ 'ਜਲ ਜੀਵਨ ਮਿਸ਼ਨ' ਤਹਿਤ ਜਲ ਅਰਪਣ ਦਿਵਸ ਮਨਾਇਆ

ਅਜੀਤ ਡੈਸਕ 14-06-2026
ਆਦਮਪੁਰ, 13 ਜੂਨ (ਹਰਪ੍ਰੀਤ ਸਿੰਘ)-ਪਿੰਡ ਧਾਮੀਆਂ ਕਲਾਂ ਵਿਖੇ 'ਜਲ ਜੀਵਨ ਮਿਸ਼ਨ' ਅਤੇ 'ਜਲ ਅਰਪਣ ਦਿਵਸ' ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਵੀਰ ਸਿੰਘ ਅਤੇ ਮੈਡਮ ਅੰਜੂ ਸ਼ਰਮਾ ਜੀ ਨੇ ਪਿੰਡ ਵਿੱਚ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਪਿੰਡ ਦੇ ਵੱਡੇ ਪਾਰਕ ਵਿੱਚ ਵਾਤਾਵਰਨ ਨੂੰ ਬਚਾਉਣ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦਾ ਸੁਨੇਹਾ ਦਿੰਦੇ ਹੋਏ ਮੁੱਖ ਮਹਿਮਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ 'ਤੇ ਬੂਟੇ ਲਗਾਏ ਗਏ | ਇਸ ਮੌਕੇ ਪਿੰਡ ਦੇ ਸਰਪੰਚ ਭੁਪਿੰਦਰ ਪਾਲ ਸਿੰਘ, ਮੈਂਬਰ ਪੰਚਾਇਤ ਸੰਤੋਖ ਸਿੰਘ, ਪ੍ਰਦੀਪ ਸਿੰਘ, ਸੱਤਪਾਲ ਸਿੰਘ ਮੱਪੀ, ਅਜੀਤ ਸਿੰਘ, ਬੀਬੀ ਊਸ਼ਾ ਰਾਣੀ ਅਤੇ ਸ਼ੀਲਾ ਰਾਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪ੍ਰੋਗਰਾਮ ਦੇ ਅਖੀਰ ਵਿੱਚ ਸਰਪੰਚ ਭੁਪਿੰਦਰ ਪਾਲ ਸਿੰਘ ਨੇ ਪਿੰਡ ਪਹੁੰਚਣ 'ਤੇ ਆਏ ਹੋਏ ਤਮਾਮ ਮਹਿਮਾਨਾਂ ਅਤੇ ਵਿਭਾਗੀ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਲੋਕਾਂ ਦੀਆਂ ਸਮੱੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਯਤਨ ਕਰਾਂਗੇ-ਐੱਸ.ਐੱਚ.ਓ. ਬਲਵਿੰਦਰ ਸਿੰਘ ਅਗਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਵਲੋਂ ਦਸਵੀਂ ਜਮਾਤ ਦੀ ਸੂਬਾ ਟਾਪਰ ਲੜਕੀ ਪੀ੍ਰਤ ਕÏਰ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।