ਕਰਤਾਰਪੁਰ, 13 ਜੂਨ (ਜਨਕ ਰਾਜ ਗਿੱਲ)-ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀ ਜਮਾਤ ਦੇ ਨਤੀਜਿਆਂ 'ਚ ਪਿੰਡ ਸਰਾਏ ਖਾਸ ਦੀ ਪ੍ਰੀਤ ਕੌਰ ਪੁੱਤਰੀ ਕੀਮਤੀ ਲਾਲ ਵਲੋਂ ਜਿੱਥੇ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਸਰਾਏ ਖਾਸ ਦਾ ਵੀ ਮਾਣ ਵਧਾਇਆ ਹੈ ¢ਇਹ ਖੁਸ਼ੀ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਮਾਣ ਦੇ ਜਿਲ੍ਹਾ ਜਲੰਧਰ ਦੇ ਸੀਨੀਅਰ ਉਪ ਪ੍ਰਧਾਨ ਜਥੇ: ਗੁਰਮੇਲ ਸਿੰਘ ਸਰਾਏ ਵਲੋਂ ਅਕਾਲੀ ਆਗੂਆਂ ਸਮੇਤ ਪੀ੍ਰਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਕੀਤਾ ਗਿਆ¢ ਇਸ ਮÏਕੇ ਤੇ ਅਕਾਲੀ ਆਗੂਆਂ 'ਚ ਹਰਪਾਲ ਸਿੰਘ ਬਲੇਰ ਕÏਮੀ ਜਰਨਲ ਸਕੱਤਰ, ਦਲਜੀਤ ਸਿੰਘ ਬਾਜਵਾ, ਨਿਸ਼ਾਨ ਸਿੰਘ ਬਲੇਰ, ਮਨਦੀਪ ਕੌਰ ਰਮਨਦੀਪ ਕੌਰ ਆਦਿ ਨੇ ਦੱਸਿਆ ਕਿ ਜਥੇ: ਗੁਰਮੇਲ ਸਿੰਘ ਵਲੋਂ ਸਿੱਖਿਆ ਖੇਤਰ 'ਚ ਪੀ੍ਰਤ ਕੌਰ ਦੀ ਕੀਤੀ ਗਈ ਨਿਸਵਾਰਥ ਮਦਦ ਸਦਕਾ ਹੀ ਪਿੰਡ ਸਰਾਏ ਖਾਸ ਦੇ ਮਦ ਵਰਗੀ ਪਰਿਵਾਰ ਦੀ ਲੜਕੀ ਪੀ੍ਰਤ ਕੌਰ ਵਲੋਂ ਕੀਤੀ ਗਈ ਮਿਹਨਤ ਸਦਕਾ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ 'ਚ ਸੂਬੇ ਭਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਹ ਵੀ ਭਰੋਸਾ ਜਤਾਇਆ ਕਿ ਲੜਕੀ ਦੀ ਉਚੇਚੀ ਸਿੱਖਿਆ ਪ੍ਰਤੀ ਵੀ ਜਥੇ: ਗੁਰਮੇਲ ਸਿੰਘ ਸਰਾਏ ਬਾਕੀ ਸਮਾਜ ਸੇਵੀ ਆਗੂ ਹਮੇਸ਼ਾ ਯਤਨਸ਼ੀਲ ਰਹਿਣਗੇ ¢