24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹਰਿਗੋਬਿੰਦ ਨਗਰ ਵਿਚ ਸੀਵਰੇਜ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ <br/>

ਅਜੀਤ ਡੈਸਕ 15-06-2026
ਜਲੰਧਰ ਵਾਰਡ ਨੰਬਰ ਦੋ ਹਰਗੋਬਿੰਦ ਨਗਰ ਰੇਰੂ ਪਿੰਡ ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਹੈ ਕਿ ਹਰਿਗੋਬਿੰਦ ਨਗਰ ਪਿਛਲੇ 10 ਦਿਨਾਂ ਤੋਂ ਸੀਵਰੇਜ ਨਾਲ ਡੁੱਬਿਆ ਪਿਆ ਹੈ |?ਇਸ ਬਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਸੀਵਰ ਸਫ਼ਾਈ ਲਈ ਗੱਡੀ ਭੇਜਦੇ ਹਾਂ ਪਰ ਕੋਈ ਸੁਣਵਾਈ ਨਹੀਂ ਹੈ | ਹਰਗੋਬਿੰਦ ਨਗਰ ਪੂਰਾ ਇਲਾਕਾ ਡੁੱਬਿਆ ਪਿਆ ਹੈ ਤੇ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਔਖਾ ਹੋ ਰਿਹਾ ਹੈ | ਹਰਪ੍ਰੀਤ ਵਾਲੀਆ ਨੇ ਕਿਹਾ ਕਿ ਰੇਰੂ ਪਿੰਡ ਵਿਚ ਜਿਸ ਦਾ ਸੀਵਰ ਸਫ਼ਾਈ ਦਾ ਟੈਂਡਰ ਵੀ ਨਹੀਂ ਹੋਇਆ ਹੈ ਉੱਥੇ ਵੀ ਸੀਵਰਾਂ ਦੀ ਸਫ਼ਾਈ ਲਈ ਸੁਪਰ ਸਕਸ਼ਨ ਮਸ਼ੀਨਾਂ ਕੰਮ ਕਰ ਰਹੀਆਂ ਹਨ | ਜਿੱਥੇ ਪੰਜ ਛੇ ਫੁੱਟ ਪਾਣੀ ਸੀਵਰੇਜ ਦੇ ਨਾਲ ਭਰਿਆ ਹੈ | ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਕÏਾਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਮਸਲਾ ਹੱਲ ਨਾ ਹੋਣ 'ਤੇ ਲੋਕ ਨਾਰਾਜ਼ ਹਨ ਤੇ ਉਹ ਮੰਗਲਵਾਰ ਨੂੰ ਨਿਗਮ ਵਿਚ ਧਰਨਾ ਪ੍ਰਦਰਸ਼ਨ ਕਰਨਗੇ |

ਪਿਛਲੀ ਖ਼ਬਰ ਵਾਰਡ ਨੰਬਰ 40 ਦੀ ਕਾਲੋਨੀ ਵਿਚ ਟੂਟੀਆਂ ਵਿਚ ਆ ਰਿਹਾ ਗੰਦਾ ਪਾਣੀ ਨਗਰ ਨਿਗਮ ਤੋਂ ਕੀਤੀ ਸਮੱਸਿਆ ਹੱਲ ਕਰਵਾਉਣ ਦੀ ਮੰਗ... ਅਗਲੀ ਖ਼ਬਰ ਨਿਤਿਨ ਕੋਹਲੀ ਨੇ ਸੂਰੀਆ ਇਨਕਲੇਵ ਵਿਖੇ ਬਣ ਰਹੀਆਂ ਸੜਕਾਂ ਦੇ ਕੰਮ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।