25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮਾਡਲ ਟਾਊਨ ਟੈਨਿਸ ਅਕੈਡਮੀ ਸਮਰ ਓਪਨ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ <br/>

ਮਾਡਲ ਟਾਊਨ ਟੈਨਿਸ ਅਕੈਡਮੀ ਸਮਰ ਓਪਨ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਮੌਕੇ ਖਿਡਾਰੀਆਂ ਨਾਲ ਪ੍ਰਬੰਧਕ ਤੇ ਹੋਰ | ਤਸਵੀਰ:-ਮੁਨੀਸ਼ <br/> 15-06-2026
ਜਲੰਧਰ, 14 ਜੂਨ (ਡਾ. ਜਤਿੰਦਰ ਸਾਬੀ)-ਸੁਖਦੀਪ ਸਿੰਘ ਜੱਜ ਵੱਲੋਂ ਆਯੋਜਿਤ ਮਾਡਲ ਟਾਊਨ ਟੈਨਿਸ ਅਕੈਡਮੀ ਸਮਰ ਓਪਨ ਟੂਰਨਾਮੈਂਟ ਦਾ ਸਫਲਤਾਪੂਰਵਕ ਆਗਾਜ਼ ਹੋਇਆ¢ ਤਿੰਨ ਦਿਨਾਂ ਦੇ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ ਲਗਭਗ 85 ਖਿਡਾਰੀਆਂ ਨੇ ਭਾਗ ਲਿਆ¢ ਪਹਿਲੇ ਦਿਨ ਅੰਡਰ-10 ਤੋਂ ਲੈ ਕੇ ਪੁਰਸ਼ ਅਤੇ ਮਹਿਲਾ ਵਰਗ ਤੱਕ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ¢ ਉਦਘਾਟਨ ਸਮਾਰੋਹ ਵਿੱਚ ਰਾਜੀਵੀ ਦੁੱਗਲ, ਪ੍ਰਧਾਨ ਮਾਡਲ ਟਾਊਨ ਸ਼ਾਪਕੀਪਰਜ਼ ਐਸੋਸੀਏਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ¢ ਉਨ੍ਹਾਂ ਦੇ ਨਾਲ ਡਾ. ਦਰਸ਼ਪ੍ਰੀਤ ਕÏਰ , ਰਮੇਸ਼ ਲਖਨਪਾਲ , ਸਤਵੀਰ ਸਿੰਘ , ਰਾਕੇਸ਼ ਸ਼ਰਮਾ ਅਤੇ ਸੰਜੀਵ ਦਾਵਰ ਵੀ ਹਾਜ਼ਰ ਸਨ¢ ਟੂਰਨਾਮੈਂਟ ਦੀ ਸਹਿ-ਪ੍ਰਾਯੋਜਕ ਡਾ. ਦਰਸ਼ਪ੍ਰੀਤ ਕÏਰ ਵੱਲੋਂ ਖਿਡਾਰੀਆਂ ਨੂੰ ਤੋਹਫ਼ੇ ਵੰਡੇ ਗਏ¢ ਇਸ ਮÏਕੇ ਉਨ੍ਹਾਂ ਕਿਹਾ ਕਿ ਨਿਊਰੋ ਵਿਹਾਰ ਨÏਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਹਤ, ਫਿਟਨੈੱਸ ਅਤੇ ਖੇਡਾਂ ਦੀ ਉੱਨਤੀ ਲਈ ਹਮੇਸ਼ਾ ਵਚਨਬੱਧ ਰਹੇਗਾ¢ਆਯੋਜਕ ਸੁਖਦੀਪ ਸਿੰਘ ਜੱਜ ਨੇ ਸਾਰੇ ਮਹਿਮਾਨਾਂ, ਸਪਾਂਸਰਾ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਟੈਨਿਸ ਖੇਡ ਨੂੰ ਉਤਸ਼ਾਹਿਤ ਕਰਨਾ ਅਤੇ ਨÏਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਉਪਰਾਲਾ ਹੈ |

ਪਿਛਲੀ ਖ਼ਬਰ ਟਾਂਡਾ ਰੋਡ ਫਾਟਕ ਸਮੇਤ ਕਈ ਫਾਟਕਾਂ ਦੀਆਂ ਠੀਕ ਨਹੀਂ ਕੀਤੀਆਂ ਜਾ ਰਹੀਆਂ ਸੜਕਾਂ <br/> ਅਗਲੀ ਖ਼ਬਰ ਮੋਦੀ ਸਰਕਾਰ ਵਲੋਂ ਜਾਰੀ ਮਜ਼ਦੂਰਾਂ ਖ਼ਿਲਾਫ਼ ਬਣਾਏ ਚਾਰ ਲੇਬਰ ਕੋਡਾਂ 'ਚ ਪੰਜਾਬ ਸਰਕਾਰ ਸੋਧ ਕਰੇ -ਸੁਖਵਿੰਦਰ ਸਿੰਘ ਸੇਖੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।