30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

-ਮਾਮਲਾ ਮੀਓਵਾਲ ਦੇ ਨੌਜਵਾਨ ਦੀ ਟਿੱਪਰ ਨਾਲ ਹੋਈ ਮੌਤ ਦਾ- ਹਲਕਾ ਫਿਲੌਰ ਤੇ ਨਕੋਦਰ ’ਚ ਰੇਤ ਦੇ ਓਵਰਲੋਡ ਟਿੱਪਰ ਮੌਤ ਦਾ ਬਣ ਰਹੇ ਹਨ ਖੌਅ

ਅਜੀਤ ਡੈਸਕ 16-06-2026
ਫਿਲੌਰ, 15 ਜੂਨ (ਵਿਪਨ ਗੈਰੀ)-ਜਦ ਤੋਂ ਸੂਬੇ ਅੰਦਰ ‘ਆਪ’ ਦੀ ਸਰਕਾਰ ਬਣੀ ਹੈ ਤਦ ਤੋਂ ਹੀ ਵਿਧਾਨ ਸਭਾ ਹਲਕਾ ਨਕੋਦਰ ਅਤੇ ਹਲਕਾ ਫਿਲੌਰ ਦੀਆਂ ਰੇਤ ਦੀਆਂ ਖੱਡਾ ਅਣਗਿਣਤ ਬਾਰ ਵਿਰੋਧ ਹੋਣ ਦੇ ਵਾਬਜੂਦ ਵੀ ਨਿਰਵਿਗਨ ਚੱਲ ਰਹੀਆਂ ਹਨ, ਬੇਸ਼ੱਕ ਇਹਨਾਂ ਕੋਲ ਮਨਜੂਰੀ ਹੈ ਪਰ ਮਾਈਨਿੰਗ ਐਕਟ ਤਹਿਤ ਬਣੀਆ ਸ਼ਰਤਾ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਰਫ ਇੱਕ-ਦੋ ਸ਼ਰਤਾ ਨੂੰ ਮੰਨ ਕੇ ਹੀ ਦਿਨ ਰਾਤ ਸ਼ਰੇਆਮ ਖੱਡਾ ਚਲਾਈਆਂ ਜਾ ਰਹੀਆਂ ਹਨ, ਤੇ ਇੰਝ ਜਾਪ ਰਿਹਾ ਕਿ ਸਰਕਾਰ ਦਾ ਸਾਰਾ ਦਾਰੋਮਦਾਰ ਇਹਨਾਂ ਖੱਡਾ ਦੇ ਸਿਰ ‘ਤੇ ਹੀ ਚੱਲਦਾ ਹੋਵੇ।ਹੈਰਾਨੀ ਜਨਕ ਗੱਲ ਹੈ ਕਿ ਪਿਛਲੇ ਸਾਢੇ 4 ਸਾਲ ਤੋਂ ਕਾਨੂੰਨ ਨੂੰ ਛਿੱਕੇ ਢੰਗ ਸਿਰਫ ਮਨਜੂਰੀ ਦੇ ਸਿਰ ਤੇ ਹੀ ਦਿਨ ਰਾਤ ਸੜਕਾ ਤੇ ਦੌੜਦੇ ਰੇਤ ਦੇ ਓਵਰਲੋਡ ਟਿੱਪਰ ਕਈ ਮਾਵਾਂ ਦੇ ਪੁੱਤ ਅਤੇ ਕਈ ਔਰਤਾਂ ਦੇ ਸੁਹਾਗ ਉਜਾੜ ਚੁੱਕੇ ਹਨ। ਜਿਸ ਵੱਲ ਕਿਸੇ ਵੀ ਵਿਧਾਇਕ ਜਾ ਹਲਕਾ ਇੰਚਾਰਜ ਦੀ ਕਦੇ ਵੀ ਸਵੱਲੀ ਨਜ਼ਰ ਨਹੀ ਪਈ ਸਗੋ ਗੈਰ ਕਾਨੂੰਨੀ ਮਾਈਨਿੰਗ ਨੂੰ ਰਫਤਾਰ ਵਿੱਚ ਵਾਧਾ ਕਰਨ ਦੀਆਂ ਚਰਚਾਵਾਂ ਸੱਥਾ ਵਿੱਚ ਹੋ ਰਹੀਆਂ ਹਨ। ਇੱਥੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦੇ ਨੁਮਾਇਦਿਆ ਦੀਆਂ ਹਦਾਇਤਾ ਮੁਤਾਬਿਕ ਹੀ ਪੁਲਿਸ ਤੰਤਰ ਕੰਮ ਕਰਦਾ ਹੈ, ਜੇਕਰ ਨੇਤਾ ਹਦਾਇਤ ਕਰਨ ਤਾਂ ਸੜਕਾ ਤੇ ਮੌਤ ਬਣਕੇ ਦੌੜਦੇ ਟਿੱਪਰਾਂ ਤੇ ਰੋਕ ਲੱਗ ਸਕਦੀ ਹੈ ਤੇ ਮਾਈਨਿਗ ਐਕਟ ਤਹਿਤ ਹੀ ਰੇਤ ਦੀਆ ਖੱਡਾ ਦੀ ਕਾਰਵਾਈ ਚੱਲੇ, ਪਰ ਅਫਸੋਸ ਇਹ ਹੋਣਾ ਨਾਮੁਨਕਿਨ ਹੈ।
ਨੌਜਵਾਨ ਗੱਭਰੂ ਦੀ ਮੌਤ ਨੇ ਇਲਾਕੇ ਦੇ ਲੋਕਾਂ ਵਿੱਚ ਪੈਦਾ ਕੀਤਾ ਰੋਸ
ਜ਼ਿਕਰਯੋਗ ਹੈ ਕਿ ਪਿੰਡ ਮੀਓਵਾਲ ਦੇ ਗੱਭਰੂ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੀ ਟਿੱਪਰ ਦੀ ਟੱਕਰ ਨਾਲ ਹੋਈ ਮੌਤ ਮਗਰੋਂ ਇਲਾਕੇ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਉੱਠ ਖੜ੍ਹੀ ਹੋਈ। ਲੋਕਾਂ ਨੇ ਗੁੱਸੇ ਵਿੱਚ ਆਣ ਸੰਸਕਾਰ ਨਾ ਕਾਰਨ ਦੀ ਸੂਰਤ ਵਿੱਚ ਫਿਲੌਰ ਤੋਂ ਤਲਵਣ ਵੱਲ ਜਾਣ ਵਾਲੀ ਸੜਕ ਤੇ ਧਰਨਾ ਲਾ ਦਿੱਤਾ ਅਤੇ ਰੇਤ ਦੀਆਂ ਖੱਡਾ ਵਿੱਚੋ ਮੌਤ ਬਣ ਸੜਕਾ ਤੇ ਦੌੜਦੇ ਓਵਰਲੋਡ ਟਿੱਪਰਾ ਖਿਲਾਫ ਜੰਗ ਛੇੜ ਦਿੱਤੀ। ਪਰਿਵਾਰ ਦੀ ਹਮਦਰਦੀ ਵਿੱਚ ਸਾਰਾ ਇਲਾਕੇ ਸਮੇਤ ਮੋਹਤਬਰ ਅਤੇ ਕਈ ਜਥੇਬਦੀਆਂ ਦੇ ਆਗੂ ਵੀ ਧਰਨੇ ‘ਚ ਪੁੱਜੇ, ਜਿਹਨਾਂ ਦਸਿਆ ਕੀ ਮ੍ਰਿਤਕ ਕਮਲਜੀਤ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਭਰਾਂ ਅਤੇ ਆਪਣੀ ਨਵ ਵਿਆਹੁਤਾ ਪਤਨੀ ਨੂੰ ਕੁਰਲਾਉਂਦਾ ਛੱਡ ਗਿਆ ਹੈ ਜਿਹਨਾਂ ਦੀ ਹਾਲਤ ਦੇਖੀ ਨਹੀ ਜਾਂਦੀ ਤੇ ਪਤਨੀ ਦੀ ਸਿਹਤ ਜਿਆਦਾ ਵਿਗੜਨ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਆਗਅੂਾਂ ਨੇ ਦਸਿਆ ਕੀ ਉਹ ਪਰਿਵਾਰ ਨੂੰ ਇਨਸਾਫ ਦਿਵਾਉਣ ਤੱਕ ਇਹ ਜੰਗ ਜਾਰੀ ਰੱਖਣਗੇ।
ਡੀ.ਐੱਸ.ਪੀ. ਫਿਲੌਰ ਦਾ ਕੀ ਕਹਿਣਾ
ਉਕਤ ਮਾਮਲੇ ‘ਚ ਡੀਐੱਸਪੀ ਫਿਲੌਰ ਭਰਤ ਮਸੀਹ ਨੇ ਦਸਿਆ ਕੀ ਹਾਦਸੇ ਸਬੰਧੀ ਮੁਕੱਦਮਾ ਦਰਜ ਕਰਕੇ ਟਿੱਪਰ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪਰਿਵਾਰ ਨੂੰ ਭਰੌਸਾ ਦਿੱਤਾ ਕੀ ਉਨਾਂ ਨੂੰ ਇਨਸਾਫ ਦੁਵਾਇਆ ਜਾਵੇਗਾ।ਜਦ ਕੀ ਮੰਗਾ ਸਬੰਧੀ ਪੰਜ ਦਿਨ ਦਾ ਸਮਾਂ ਲਿਆ ਹੈ ਅਤੇ ਜਲਦ ਹੀ ਐਸ ਡੀ ਐਮ ਫਿਲੌਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਰਿਵਾਰ ਦੀ ਮਦਦ ਲਈ ਯਤਨ ਕੀਤੇ ਜਾਣਗੇ।ਡੀਐਸਪੀ ਨੇ ਦਸਿਆ ਕੀ ਉਨਾਂ ਦੀ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਕਿਸੇ ਕਿਸਮ ਦੀ ਅਣਗਹਿਲੀ ਨਹੀ ਵਰਤੀ ਜਾਵੇਗੀ ਅਤੇ ਡੀਐਸਪੀ ਦੇ ਭਰੌਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਕੀ ਫੈਲ ਹੋ ਚੁੱਕਾ ਸਰਕਾਰ ਦਾ ਖੂਫੀਆ ਤੰਤਰ ?
ਲੰਬੇ ਸਮੇਂ ਤੋਂ ਸੜਕਾਂ ਉੱਤੇ ਦੌੜ ਰਹੇ ਓਵਰਲੋਡ ਟਿੱਪਰਾਂ ਅਤੇ ਰੇਤ ਦੇ ਕਥਿਤ ਗੈਰ-ਕਾਨੂੰਨੀ ਧੰਦੇ ਬਾਰੇ ਜੇਕਰ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈ ਤਾਂ ਇਹ ਆਪਣੇ ਆਪ ਵਿੱਚ ਗੰਭੀਰ ਸਵਾਲ ਖੜ੍ਹਾ ਕਰਦਾ ਹੈ। ਕੀ ਸਰਕਾਰ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ, ਜੋ ਜ਼ਮੀਨੀ ਹਾਲਾਤਾਂ ਦੀ ਸਹੀ ਰਿਪੋਰਟ ਸਰਕਾਰ ਤੱਕ ਨਹੀਂ ਪਹੁੰਚਾ ਰਿਹਾ।ਕੀ ਕਿਹੜੀਆਂ ਸੜਕਾਂ ਉੱਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ, ਤੇ ਸੰਬੰਧਿਤ ਵਿਭਾਗਾਂ ਅਤੇ ਖੁਫੀਆ ਏਜੰਸੀਆਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਣਾ ਹੈਰਾਨੀ ਵਾਲੀ ਗੱਲ ਹੈ।ਤੇ ਸਵਾਲ ਖੜੇ ਹੋ ਰਹੇ ਹਨ ਕਿ ਜੇਕਰ ਸਰਕਾਰ ਜਾਣੂ ਹੈ ਤਾ ਕਾਰਵਾਈ ਅਮਲ ‘ਚ ਕਿਓ ਨਹੀ ਲਿਆਂਦੀ ਜਾ ਰਹੀ।ਧਰਨਾਕਾਰਰੀਆਂ ਨੇ ਮੰਗ ਕੀਤੀ ਕਿ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ।
ਪਿਛਲੀ ਖ਼ਬਰ ਤਨਿਸ਼ ਅਰੋੜਾ ਦੀ ਹੱਤਿਆ ਦੇ ਮਾਮਲੇ ’ਚ ਮੁੱਖ ਮੁਲਜ਼ਮ ਝਾਰਖੰਡ ਤੋਂ ਗ੍ਰਿਫ਼ਤਾਰ 4 ਜੂਨ ਨੂੰ ਬੰਦ ਘਰ ’ਚੋਂ ਮਿਲੀ ਸੀ ਤਨਿਸ਼... ਅਗਲੀ ਖ਼ਬਰ 607 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਨਾਲ ਸ਼ਹਿਰ ਦੀ ਕੂੜਾ ਸਮੱਸਿਆ ਖਤਮ ਕਰੇਗਾ ਨਿਗਮ ਟੈਂਡਰ ਸਿਰੇ ਚੜ੍ਹਾਉਣ ਦੀ ਤੇਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।