30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ’ਚ ਸ਼ਰਧਾਪੂਰਵਕ ਮਨਾਇਆ ਝੰਡੀ ਦਿਵਸ ਸਮਾਗਮ ਸ਼ੀਤਲ ਵਿੱਜ, ਮੇਅਰ, ਕੋਹਲੀ, ਰਿੰਕੂ, ਭੰਡਾਰੀ ਸਮੇਤ ਕਈਆਂ ਨੇ ਲਗਾਈ ਹਾਜ਼ਰੀ

ਅਜੀਤ ਡੈਸਕ 16-06-2026
ਜਲੰਧਰ, 15 ਜੂਨ (ਸ਼ਿਵ)- ਉੱਤਰੀ ਭਾਰਤ ਦੇ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਚ ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਸਹਿਯੋਗ ਨਾਲ ਚੱਢਾ ਬਰਾਦਰੀ (ਰਜਿ.) ਵਲੋਂ ਅੱਜ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਚ ਸ਼ਰਧਾਪੂਰਵਕ ਝੰਡੀ ਦਿਵਸ ਸਮਾਗਮ ਮਨਾਇਆ ਗਿਆ ਤੇ ਇਸ ਮੌਕੇ 25 ਸਤੰਬਰ ਨੂੰ ਹੋਣ ਵਾਲੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਸਮਰਪਿਤ ਝੰਡਾ ਮੰਦਿਰ ਪਤਵੰਤੇ ਲੋਕਾਂ ਦੀ ਹਾਜਰੀ ਵਿਚ ਚੜਾਉਣ ਦੀ ਰਸਮ ਅਦਾ ਕੀਤੀ ਗਈ। ਝੰਡੀ ਦਿਵਸ ਦੇ ਸਮਾਗਮ ਦੀ ਸ਼ੁਰੂਆਤ ਮੰਦਿਰ ਵਿਚ ਹਵਨ ਯੱਗ ਕਰਕੇ ਕੀਤੀ ਗਈ। ਸਾਰਿਆਂ ਨੇ ਮੰਦਿਰ ਵਿਚ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ ਤੇ ਸਾਰਿਆਂ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿਜ, ਚੱਢਾ ਬਰਾਦਰੀ (ਰਜਿ.) ਦੇ ਚੇਅਰਮੈਨ ਸ਼ਾਮ ਲਾਲ ਚੱਢਾ, ਸੀਨੀਅਰ ਉਪ ਚੇਅਰਮੈਨ ਸੁਨੀਲ ਚੱਢਾ, ਪ੍ਰਧਾਨ ਵਿਪਨ ਚੱਢਾ (ਬੱਬੀ), ਜਨਰਲ ਸਕੱਤਰ ਸੰਜੇ ਚੱਢਾ, ਖਜਾਨਚੀ ਅਨਿਲ ਚੱਢਾ, ਸੀਨੀਅਰ ਮੀਤ ਪ੍ਰਧਾਨਾਂ ਵਿਚ ਹੀਰਾ ਲਾਲ ਚੱਢਾ, ਜੇ. ਬੀ. ਚੱਢਾ, ਮੀਤ ਪ੍ਰਧਾਨ ਲਲਿਤ ਚੱਢਾ, ਰਾਮ ਕ੍ਰਿਸ਼ਨ ਚੱਢਾ, ਯੋਗੇਸ਼ ਚੱਢਾ, ਆਦਰਸ਼ ਚੱਢਾ, ਅਤੁਲ ਚੱਢਾ, ਸਕੱਤਰ ਉਮ ਪ੍ਰਕਾਸ਼ ਚੱਢਾ, ਵਰਿੰਦਰ ਚੱਢਾ, ਅਨਿਲ ਚੱਢਾ ਤੇ ਹੋਰ ਲੋਕ ਵੀ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ। ਹਵਨ ਯੱਗ ਤੋਂ ਬਾਅਦ ਢੋਲ ਢਮਾਕਿਆਂ ਵਿਚ 25 ਸਤੰਬਰ ਨੂੰ ਆਨੰਦ ਚੌਦਸ ਵਾਲੇ ਦਿਨ ਹੋਣ ਵਾਲੇ ਬਾਬਾ ਸੋਢਲ ਮੇਲੇ ਨੂੰ ਸਮਰਪਿਤ ਮੰਦਿਰ ਵਿਚ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੇਅਰ ਵਨੀਤ ਧੀਰ, ਕੇਂਦਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸ੍ਰੀ ਨਿਤਿਨ ਕੋਹਲੀ, ਨਿਧੀ ਕੋਹਲੀ, ਗਰਵਿਤਾ ਕੋਹਲੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਭਾਜਪਾ ਵਿਧਾਇਕ ਸ੍ਰੀ ਕਿ੍ਸ਼ਨ ਦੇਵ ਭੰਡਾਰੀ, ਉਤਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਇਚਾਰਜ ਸ੍ਰੀ ਦਿਨੇਸ਼ ਢਲ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ, ਕਾਂਗਰਸ ਦੇ ਜਿਲਾ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ, ਆਪ ਦੇ ਕੌਂਸਲਰ ਅਸ਼ਵਨੀ ਅਗਰਵਾਲ, ਕੌਂਸਲਰ ਜਤਿਨ ਗੁਲਾਟੀ, ਆਪ ਆਗੂ ਜੋਗਿੰਦਰ ਪਾਲ ਸ਼ਰਮਾ, ਸਾਬਕਾ ਕੌਂਸਲਰ ਤੇ ਆਪ ਆਗੂ ਦੇਸ ਰਾਜ ਜੱਸਲ, ਮਹਿੰਦਰ ਸਿੰਘ ਗੁਲੂ, ਭੂਸ਼ਨ ਕੋਹਲੀ, ਰੂਬੀ ਭਾਰਦਵਾਜ, ਜੀ. ਡੀ. ਚੌਹਾਨ, ਮਹਿੰਦਰ ਪ੍ਰਭਾਕਰ, ਰਮੇਸ਼ ਸ਼ਰਮਾ, ਉਮੇਸ਼ ਚੱਢਾ, ਪ੍ਰਮਿਲਾ ਸ਼ਰਮਾ, ਸੀਮਾ ਗਲੋਹਤਰਾ, ਨੀਰੂ ਅਰੋ਼ੜਾ, ਅਨੀਤਾ ਮਹਿਰਾ, ਧੀਰਜ ਸ਼ਰਮਾ ਸਮੇਤ ਹੋਰ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ। ਇਸ ਮੌਕੇ ਸਾਰਿਆਂ ਨੇ ਬਾਬਾ ਸੋਢਲ ਮੰਦਿਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਜਦਕਿ ਮਹਿਲਾ ਸਤਿਸੰਗ ਮੰਡਲੀ ਵਲੋਂ ਬਾਬਾ ਜੀ ਦੀ ਮਹਿਮਾ ਦਾ ਸੰਕੀਰਤਨ ਕੀਤਾ ਗਿਆ। ਸਮਾਗਮ ਦੇ ਸਮਾਪਨ ਮੌਕੇ ਚੱਢਾ ਬਰਾਦਰੀ ਵਲੋਂ ਤੰਦੂਰੀ ਰੋਟੀ ਅਤੇ ਛੋਲਿਆਂ ਦੀ ਦਾਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਚੱਢਾ ਬਰਾਦਰੀ (ਰਜਿ.)ਦੇ ਪ੍ਰਧਾਨ ਸ੍ਰੀ ਵਿਪਨ ਚੱਢਾ ਬੱਬੀ ਨੇ ਦੱਸਿੱਆ ਕਿ ਇਸ ਬਾਰ ਵੀ ਆਉਣ ਵਾਲੇ ਬਾਬਾ ਸੋਢਲ ਮੇਲੇ ਵਿਚ ਦੇਸ਼-ਵਿਦੇਸ਼ਾਂ ਤੋਂ ਸ਼ਰਧਾਲੂ ਅਸ਼ੀਰਵਾਦ ਲੈਣ ਲਈ ਪੁੱਜਣਗੇ।
ਪਿਛਲੀ ਖ਼ਬਰ ਪੰਜਾਬ ਸਰਕਾਰ ਲੋੜਵੰਦਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ-ਮਹਿੰਦਰ ਭਗਤ ‘ਮੇਰੀ ਰਸੋਈ ਯੋਜਨਾ’ ਤਹਿਤ ਕੈਬਨਿਟ ਮੰਤਰੀ ਨੇ... ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦਾ ਸਪੋਰਟਸ ਕੰਪਲੈਕਸ ਖੇਡਾਂ ’ਚ ਉੱਤਮਤਾ ਦਾ ਕੇਂਦਰ ਬਣ ਕੇ ਉੱਭਰਿਆ ਵਿਦਿਆਰਥੀਆਂ ਨੂੰ ਪ੍ਰਦਾਨ ਕਰ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।