30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਵਲੋਂ ਗੁਰੂ ਨਾਨਕਪੁਰਾ ਵਿਖੇ ਕਰਵਾਇਆ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕੀਤਾ ਜਾਵੇ -ਹਰਜੀਤ ਚੱਠਾ

ਅਜੀਤ ਡੈਸਕ 16-06-2026
ਚੁਗਿੱਟੀ/ ਜੰਡੂ ਸਿੰਘਾ, 15 ਜੂਨ (ਨਰਿੰਦਰ ਲਾਗੂ)-ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੋਸਾਇਟੀ ਗੁਰੂ ਨਾਨਕਪੁਰਾ ਵਲੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਹਾੜ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਦੀ ਆਰੰਭਤਾ ਸਮੇਂ ਇਸ਼ਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ।ਉਸ ਉਪਰੰਤ ਕੀਰਤਨ ਦਾ ਪ੍ਰਵਾਹ ਚੱਲਿਆ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਘੇ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਨੇ ਕਿਹਾ ਧਾਰਮਿਕ ਸਮਾਗਮਾਂ ਨਾਲ ਭਾਈਚਾਰਕ ਸਾਂਝ ਵਧਦੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਦਾ ਅਧਾਰ ਬਣਾ ਕੇ ਮਾੜੇ ਕਰਮਾਂ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬਾਨਾਂ ਵਲੋਂ ਦਿੱਤੀਆਂ ਗਈਆਂ ਸਿਖਿਆਵਾਂ ‘ਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਸਮਾਪਤੀ ‘ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਕੜਾਹ ਪ੍ਰਸ਼ਾਦ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਬੜੀ ਸ਼ਰਧਾ ਨਾਲ ਵਰਤਾਈ ਗਈ। ਇਸ ਮੌਕੇ ਜਸਵੀਰ ਸਿੰਘ, ਕਿਸ਼ਨ ਲਾਲ ਸ਼ਰਮਾ, ਦੇਵਕੀ ਨੰਦਨ ਠੁਕਰਾਲ, ਤੇ ਅਗਾਜ਼ ਐਨ.ਜੀ.ਓ.ਦੇ ਪਰਮਪ੍ਰੀਤ ਸਿੰਘ ਵਿੱਕੀ, ਵੱਲੋਂ ਸਾਥੀਆਂ ਸਮੇਤ ਹਾਜ਼ਰੀ ਲਗਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਕਤ ਸਭਾ ਦੇ ਮੈਂਬਰ ਰਜਿੰਦਰ ਪਾਲ ਸਿੰਘ, ਕੁਲਦੀਪ ਸਿੰਘ,ਮੰਗਤ ਰਾਮ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਰਿੰਕੂ, ਪ੍ਰਦੀਪ ਸਿੰਘ ਵਿੱਕੀ, ਸਰਬਜੀਤ ਸਿੰਘ ਮੰਗਾ, ਤਜਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਡਿੰਪਾ, ਨਿਰਮਲ ਸਿੰਘ , ਸੁਰਿੰਦਰ ਕਾਕਾ, ਅਤੇ ਰਵਿੰਦਰ ਸਿੰਘ ਖ਼ਾਲਸਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਆਉਣ ਵਾਲੇ ਸਮੇਂ ਵਿਚ ਪੰਥਕ ਸੋਚ ਰੱਖਣ ਵਾਲੇ ਵੱਡੇ ਆਗੂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਣਗੇ ਮਨਪ੍ਰੀਤ ਸਿੰਘ... ਅਗਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਡਰੱਗ ਜਨਗਣਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।