24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

‘ਜਲੰਧਰ ਸਿੱਖ ਯੂਥ ਕਾਫ਼ਲਾ’ ਵਲੋਂ ਦੂਸਰਾ ਨਾਮ ਰਸ ਕੀਰਤਨ ਦਰਬਾਰ 26 ਨੂੰ

ਅਜੀਤ ਡੈਸਕ 17-06-2026
ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ) - ‘ਜਲੰਧਰ ਸਿੱਖ ਯੂਥ ਕਾਫ਼ਲਾ’ ਵਲੋਂ ਦੂਸਰਾ ਨਾਮ ਰਸ ਕੀਰਤਨ ਦਰਬਾਰ 26 ਜੂਨ ਦਿਨ ਸ਼ੁਕਰਵਾਰ ਸ਼ਾਮ 6 ਵਜੇ ਤੋਂ ਰਾਤ 10.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਜ਼-1, ਜਲੰਧਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ‘ਅਜੀਤ ਭਵਨ’ ਵਿਖੇ ਪਹੁੰਚੇ ਜਥੇਬੰਦੀ ਦੇ ਮੁੱਖ ਸੇਵਾਦਾਰ ਗੋਬਿੰਦਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਬਜਾਜ, ਸਿਮਰਨਜੀਤ ਸਿੰਘ ਚੱਢਾ, ਗੁਰਸਿਦਕ ਸਿੰਘ, ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਕਾਲੜਾ, ਅਸ਼ਨੀਤ ਸਿੰਘ, ਰਮਿੰਦਰ ਸਿੰਘ ਕਾਲੜਾ, ਅੰਗਦ ਉਬਰਾਏ, ਗੁਰਕੰਵਲ ਸਿੰਘ, ਜਸਪ੍ਰੀਤ ਸਿੰਘ ਗਗਨ ਅਤੇ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਦੌਰਾਨ ਭਾਈ ਜਗਜੀਤ ਸਿੰਘ ‘ਬਬੀਹਾ’ ਅਤੇ ਭਾਈ ਕੁਲਿਵੰਦਰ ਸਿੰਘ ‘ਖਰੜ’ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਸਮਾਗਮ ਦੌਰਾਨ ਪਰਿਵਾਰਾਂ ਸਹਿਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ। ਵਰਨਣਯੋਗ ਹੈ ਕਿ ਸਿੱਖ ਯੂਥ ਕਾਫ਼ਲਾ ਵਲੋਂ ਬੀਤੀ 21 ਅਪ੍ਰੈਲ ਨੂੰ ਪਹਿਲਾ ਨਾਮ ਰਸ ਕੀਰਤਨ ਸਮਾਗਮ ਕਰਵਾਇਆ ਗਿਆ ਸੀ, ਜਿਸ ਦੌਰਾਨ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰ ਕੇ ਅਨੰਦ ਮਾਣਿਆ ਅਤੇ ਸ਼ਹਿਰ ਦੀ ਸੰਗਤ ਵਲੋਂ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ।
ਪਿਛਲੀ ਖ਼ਬਰ ਭਗਵੰਤ ਮਾਨ ਅਹੁਦੇ ’ਤੇ ਬਣੇ ਰਹਿਣ ਦਾ ਅਧਿਕਾਰ ਗੁਆ ਚੁੱਕੇ ਹਨ, ਤੁਰੰਤ ਅਸਤੀਫ਼ ਦੇਣ- ਵਕੀਲ ਕਾਹਲੋਂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।