24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 17-06-2026
ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ)- ਹਾੜ ਮਹੀਨੇ ਦੀ ਸ਼ੁਰੂਆਤ ਸੰਗਰਾਂਦ ਦਾ ਦਿਹਾੜਾ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਵਿਖੇ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਸਵੇਰੇ ਦੇ ਦੀਵਾਨ ਦੀ ਸ਼ੁਰੂਆਤ ਨਿਤਨੇਮ ਦੇ ਪਾਠ ਨਾਲ ਹੋਈ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਾਈ ਸ਼ਨਬੀਰ ਸਿੰਘ ਦੇ ਰਾਗੀ ਜਥੇ ਨੇ ਭਰੀ। ਹਾੜ ਮਹੀਨੇ ਦੇ ਹੁਕਮਨਾਮੇ ਦੀ ਵਿਚਾਰ ਗਿਆਨੀ ਮਨਜੀਤ ਸਿੰਘ ‘ਸੇਵਕ’ ਵਲੋਂ ਕੀਤੀ ਗਈ। ਰਾਤ ਦੇ ਦੀਵਾਨ ’ਚ ਵਿਸ਼ੇਸ਼ ਤੌਰ ਤੇ ਭਾਈ ਬ੍ਰਹਮਜੋਤ ਸਿੰਘ (ਗੋਪਾਲ ਨਗਰ) ਦੇ ਰਾਗੀ ਜਥੇ ਨੇ ਕੀਰਤਨ ਦੀ ਛਹਿਬਰ ਲਗਾਈ। ਗਿਆਨੀ ਜੁਗਿਦੰਰ ਸਿੰਘ (ਤਰਨਤਾਰਨ ਸਾਹਿਬ) ਵਲੋਂ ਦੀਵਾਨ ਦੀ ਸਮਾਪਤੀ ’ਤੇ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲਿਆ । ਸਟੇਜ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਨੇ ਨਿਭਾਈ, ਉਨ੍ਹਾਂ ਜਾਣਕਾਰੀ ਦਿੱਤੀ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧੀ 17 ਜੂਨ ਦਿਨ ਬੁੱਧਵਾਰ ਰਾਤ 8.15 ਤੋਂ 9.15 ਵਜੇ ਤੱਕ ਭਾਈ ਗੁਰਪ੍ਰੀਤ ਸਿੰਘ (ਅਨੰਦਪੁਰ ਸਾਹਿਬ ਵਾਲੇ) ਕੀਰਤਨ ਦੀ ਹਾਜ਼ਰੀ ਭਰਨਗੇ। ਪ੍ਰਧਾਨ ਚਰਨਜੀਤ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ ਖ਼ਲਸਾ, ਰਜਿੰਦਰ ਸਿੰਘ ਬੇਦੀ, ਦਵਿੰਦਰ ਸਿੰਘ, ਗੁਰਮਿਦੰਰ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਮਨਵਿੰਦਰ ਸਿੰਘ ਸਹਿਗਲ, ਰਵਿੰਦਰ ਸਿੰਘ, ਸੁਖਦੇਵ ਸਿੰਘ ਸਹਿਗਲ, ਸਰਬਜੀਤ ਸਿੰਘ, ਸਰਦੂਲ ਸਿੰਘ ਕਾਨਪੁਰੀ, ਜਸਵਿੰਦਰ ਸਿੰਘ, ਬਲਦੇਵ ਸਿੰਘ ਕੁੰਦੀ ਐਡਵੋਕੇਟ , ਅਮਰਜੀਤ ਸਿੰਘ ਬੰਟੀ, ਗੁਰਿੰਦਰ ਸਿੰਘ ਮਝੈਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ‘ਜਲੰਧਰ ਸਿੱਖ ਯੂਥ ਕਾਫ਼ਲਾ’ ਵਲੋਂ ਦੂਸਰਾ ਨਾਮ ਰਸ ਕੀਰਤਨ ਦਰਬਾਰ 26 ਨੂੰ ਅਗਲੀ ਖ਼ਬਰ ਧਾਨਕੀਆਂ ਮੁਹੱਲੇ ’ਚ ਨਸ਼ਾ ਤਸ਼ਕਰ ਦੇ ਢਾਬੇ ’ਤੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।