24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗੁਰੂ ਘਰਾਂ ਦੇ ਪ੍ਰਬੰਧਕ, ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਯੋਗਾ ਕਰਨ ਦੀ ਆਗਿਆ ਨਾ ਦੇਣ- ਸਿੱਖ ਤਾਲਮੇਲ ਕਮੇਟੀ

ਅਜੀਤ ਡੈਸਕ 17-06-2026
ਜਲੰਧਰ, 16 ਜੂਨ (ਐੱਮ. ਐੱਸ. ਲੋਹੀਆ) - ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਨਾਗੀ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਗੁਰੂ ਘਰਾਂ ਦੇ ਪ੍ਰਬੰਧਕ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਹੱਦੂਦ ਅੰਦਰ ਯੋਗਾ ਕਰਨ ਦੀ ਆਗਿਆ ਨਾ ਦੇਣ। ਆਗੂਆਂ ਨੇ ਕਿਹਾ ਕਿ 21 ਜੂਨ, ਜਿਸ ਦਿਨ ਅੰਤਰਰਾਸ਼ਟਰੀ ਯੋਗਾ ਦਿਵਸ ਹੁੰਦਾ ਹੈ ਅਤੇ ਕੁਝ ਲੋਕ ਇਸ ਦਿਨ ਨੂੰ ਅੰਤਰ ਰਾਸ਼ਟਰੀ ਗਤਕਾ ਦਿਵਸ ਦੇ ਤੌਰ ’ਤੇ ਵੀ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਯੋਗਾ ਤੋਂ ਨਫ਼ਰਤ ਨਹੀਂ ਕਰਦੇ, ਪਰ ਗੁਰੂ ਘਰਾਂ ਅੰਦਰ ਐਸਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ, ਜਿਹੜਾ ਸਿੱਖ ਪ੍ਰੰਪਰਾਵਾਂ ਦੇ ਉਲਟ ਜਾਂਦਾ ਹੋਵੇ। ਇਸ ਸਬੰਧ ’ਚ ਸਿੱਖ ਤਾਲਮੇਲ ਕਮੇਟੀ ਵਲੋਂ ਆਪਣੇ ਮੈਂਬਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ, ਜੋ ਸਾਰੇ ਸ਼ਹਿਰ ’ਚ ਪੂਰੀ ਤਰ੍ਹਾਂ ਨਿਗਰਾਨੀ ਕਰਨਗੇ ਤਾਂ ਜੋ ਬਿਪਰਵਾਦੀ ਤਾਕਤਾਂ ਨੂੰ ਗੁਰੂ ਘਰਾਂ ’ਚ ਮਨਮੱਤ ਦੀ ਕਾਰਵਾਈ ਕਰਨ ਤੋਂ ਰੋਕਿਆ ਜਾ ਸਕੇ। ਆਗੂਆਂ ਨੇ ਕਿਹਾ ਕਿ ਉਹ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਨ, ਕਿ ਗੁਰੂ ਘਰਾਂ ਅੰਦਰ ਸਮੇਂ-ਸਮੇਂ ’ਤੇ ਗਤਕਾ ਮੁਕਾਬਲੇ ਕਰਵਾਏ ਜਾਣ, ਜੋ ਸਿੱਖੀ ਦਾ ਮਾਰਸ਼ਲ ਆਰਟਸ ਹੈ ਅਤੇ ਜਿਸ ਨਾਲ ਸਰੀਰਕ ਤੰਦਰੁਸਤੀ ਬਣੀ ਰਹਿੰਦੀ ਹੈ। ਉੱਥੇ ਹੀ ਦੁਸ਼ਮਣ ਦੇ ਹੱਲੇ ਦਾ ਟਾਕਰਾ ਕਰਨ ਲਈ ਗੱਤਕਾ ਜ਼ਰੂਰੀ ਹੈ। ਗੱਤਕੇ ਰਾਹੀਂ ਨੌਜਵਾਨ ਬੱਚੇ-ਬੱਚੀਆਂ ਸਿੱਖੀ ਸਿਧਾਂਤਾ ਨਾਲ ਜੁੜਦੇ ਹਨ ਅਤੇ ਗੁਰੂ ਸਾਹਿਬ ਵਲੋਂ ਬਖ਼ਸ਼ੇ ਮਾਰਸ਼ਲ ਆਰਟ ਨਾਲ ਜੁੜਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਵੀ ਬਣਨਗੇ।
ਪਿਛਲੀ ਖ਼ਬਰ ਰੁੱਖ ਨਾ ਵੱਢੇ ਜਾ ਸਕਣ ਕਾਰਨ ਸਿਵਲ ਸਰਜਨ ਦਫ਼ਤਰ ਦੀ ਨਵੀਂ ਇਮਾਰਤ ਦਾ ਕੰਮ ਫਿਰ ਲਟਕਿਆ ਅਗਲੀ ਖ਼ਬਰ ਭਗਵੰਤ ਮਾਨ ਅਹੁਦੇ ’ਤੇ ਬਣੇ ਰਹਿਣ ਦਾ ਅਧਿਕਾਰ ਗੁਆ ਚੁੱਕੇ ਹਨ, ਤੁਰੰਤ ਅਸਤੀਫ਼ ਦੇਣ- ਵਕੀਲ ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।