25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਡਾ. ਕੁਲਵੰਤ ਰਾਮਾ ਤੇ ਭਾਰਤਵੀਰ ਰਾਮਾ ਨੇ ਬਾਬਾ ਹਾਥੀ ਰਾਮ ਮਹਾਰਾਜ ਦੇ ਸਥਾਨ ਨੂੰ 1.25 ਲੱਖ ਰੁਪਏ ਭੇਟ ਕੀਤੇ

ਅਜੀਤ ਡੈਸਕ 17-06-2026
ਫਿਲੌਰ , 16 ਜੂਨ (ਸਤਿੰਦਰ ਸ਼ਰਮਾ)-ਧੰਨ ਧੰਨ ਬਾਬਾ ਹਾਥੀ ਰਾਮ ਮਹਾਰਾਜ ਦਾ 48ਵਾਂ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਕੁਲਵੰਤ ਰਾਮਾ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਰਧਾ ਨਾਲ ਸੇਵਾ ਕਰਦੀਆਂ ਹਨ। ਕਮੇਟੀ ਦੇ ਪ੍ਰਧਾਨ ਡਾ. ਕੁਲਵੰਤ ਰਾਮਾ ਅਤੇ ਉਸ ਦੇ ਸਪੁੱਤਰ ਭਾਰਤਵੀਰ ਰਾਮਾ ਵਾਸੀ ਕੈਨੇਡਾ ਨੇ ਮੇਲੇ ’ਚ ਸੰਸਥਾ ਨੂੰ 1.25 ਲੱਖ ਰੁਪਏ ਅਤੇ ਬਾਬਾ ਜੀ ਦੀ ਪਵਿੱਤਰ ਜੋਤ ਜਗਾਉਣ ਵਾਲਾ ‘ਜੋਤ ਘਰ’ ਭੇਂਟ ਕੀਤਾ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਡਾ. ਰਾਮਾ ਅਤੇ ਭਾਰਤਵੀਰ ਰਾਮਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਰੀਬ ਪਿਛਲੇ ਢਾਈ ਸਾਲ ਤੋਂ ਡਾ. ਰਾਮਾ ਬਾਬਾ ਹਾਥੀ ਰਾਮ ਮਹਾਰਾਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਹੋਏ ਹਨ, ਉਸ ਵੇਲੇ ਤੋਂ ਧਾਰਮਿਕ ਸਥਾਨ ਦੀ ਸੇਵਾ ਲਗਾਤਾਰ ਚੱਲਦੀ ਆ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਡਾ. ਕੁਲਵੰਤ ਰਾਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਸੰਗਤਾਂ ਦੇ ਧੰਨਵਾਦੀ ਹਨ ਜੋ ਉਨ੍ਹਾਂ ਨੂੰ ਇੰਨਾਂ ਮਾਣ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮਾਨਵਤਾ ਹੀ ਉਨ੍ਹਾਂ ਦਾ ਧਰਮ ਹੈ।
ਪਿਛਲੀ ਖ਼ਬਰ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਨੇ ਫਿਰੋਜ਼ਪੁਰ ਕੈਂਟ ’ਚ ਲਗਾਈਆਂ ਰੌਣਕਾਂ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।