ਸ਼ਾਹਕੋਟ, 16 ਜੂਨ (ਸੁਖਦੀਪ ਸਿੰਘ)- ਪਤੰਜਲੀ ਯੋਗ ਸਮਿਤੀ ਸ਼ਾਹਕੋਟ ਵੱਲੋਂ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਪ੍ਰਸ਼ੋਤਮ ਪਾਸੀ ਅਤੇ ਵੀਰ ਜਸਵੰਤ ਪੁਰਸ਼ਾਰਥੀ ਦੀ ਅਗਵਾਈ ਹੇਠ ਢੀਂਗਰਾ ਪਾਰਕ ਫਿਰੋਜ਼ਪੁਰ ਕੈਂਟ ‘ਚ ਬਹੁਤ ਹੀ ਉਤਸ਼ਾਹ ਨਾਲ ਯੋਗ ਗੁਰੂ ਡਾਕਟਰ ਗੁਰਨਾਮ ਸਿੰਘ ਅਤੇ ਸਮਾਜ ਸੇਵਕ ਰਜਿੰਦਰ ਸ਼ਰਮਾ ਦੇ ਸਹਿਯੋਗ ਨਾਲ ਲਾਫ਼ਟਰ ਕਲਾਸ ਲਗਾਈ ਗਈ। ਇਸ ਪ੍ਰੋਗਰਾਮ ‘ਚ 300 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ, ਪ੍ਰਸ਼ੋਤਮ ਪਾਸੀ , ਵੀਰ ਜਸਵੰਤ ਪੁਰਸ਼ਾਰਥੀ ਅਤੇ ਅਡਜੈਕਟਿਵ ਕਮੇਟੀ ਮੈਂਬਰ ਜੈ ਚੰਦ ਨੇ ਸੰਗੀਤ ਦੇ ਨਾਲ ਕਸਰਤ ਕਰਵਾਈ, ਉਪਰੰਤ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਵੱਲੋਂ ਪੇਸ਼ ਕਰਵਾਈਆਂ ਕੋਰਿਓਗ੍ਰਾਫੀਆਂ ਨੇ ਸਾਧਕਾਂ ਨੂੰ ਨੱਚਣ ਲਗਾ ਦਿੱਤਾ। ਇਸ ਪ੍ਰੋਗਰਾਮ ਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਈਆਂ। ਸਾਰੇ ਸਾਧਕਾਂ ਨੇ ਲਾਫ਼ਟਰ ਕਲਾਸ ਦਾ ਭਰਪੂਰ ਆਨੰਦ ਮਾਣਿਆ । ਵੀਰ ਜਸਵੰਤ ਪੁਰਸ਼ਾਰਥੀ ਅਤੇ ਪ੍ਰਸ਼ੋਤਮ ਪਾਸੀ ਨੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਵੱਡੀ ਤੋਂ ਵੱਡੀ ਬਿਮਾਰੀ ਯੋਗ ਨਾਲ ਠੀਕ ਕੀਤੀ ਜਾ ਸਕਦੀ ਹੈ। ਉਹਨਾਂ ਨੇ ਸਾਰੇ ਸਾਧਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਡਾਕਟਰ ਗੁਰਨਾਮ ਸਿੰਘ, ਸੁਰਿੰਦਰ ਸੋਬਤੀ, ਸੁਰਜੀਤ ਸਿੰਘ, ਰਮੇਸ਼ ਅਗਰਵਾਲ, ਗੁਰਮੀਤ ਸਿੰਘ, ਕੇਵਲ ਕ੍ਰਿਸ਼ਨ, ਸ਼ਕਤੀ ਚੋਪੜਾ, ਡਾਕਟਰ ਅਮਰਿੰਦਰ ਸਿੰਘ, ਕੁਲਵੰਤ ਸਿੰਘ, ਸੁਮਨ ਗੁਪਤਾ, ਨਰੇਸ਼ ਗੁਪਤਾ, ਨੀਰੂ ਕਾਲੜਾ, ਮਮਤਾ ਸਵਾਮੀ, ਸੰਜਨਾ ਅਗਰਵਾਲ ਆਦਿ ਹਾਜ਼ਰ ਸਨ।