25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਡੇਰਾ ਬਾਬਾ ਚਤੁਰਦਾਸ ਦੁੱਧਾਧਾਰੀ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 17-06-2026
ਜੰਡਿਆਲਾ ਮੰਜਕੀ, 16 ਜੂਨ (ਸੁਰਜੀਤ ਸਿੰਘ ਜੰਡਿਆਲਾ)-ਧਨੀ ਪਿੰਡ-ਲਖਣਪਾਲ ਵਿਚ ਬਾਬਾ ਚਤੁਰਦਾਸ ਦੁੱਧਾਧਾਰੀ ਤੇ ਬਾਬਾ ਰਲਾ ਰਾਮ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਧਨੀ ਲਖਣਪਾਲ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਚਾਰ ਦਿਨਾਂ ਮੇਲੇ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਈ। ਭੋਗ ਉਪਰੰਤ ਰਾਗੀ ਅਤੇ ਢਾਡੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ।ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਉਤਸ਼ਾਹ ਵਧਾਉਣ ਲਈ ਧਨੀ ਪਿੰਡ ਲਖਣਪਾਲ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਅਤੇ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਇਨਾਮ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ। ਮੇਲੇ ਦੇ ਦੂਜੇ ਪੜਾਅ ਦੌਰਾਨ ਚਾਦਰ ਅਤੇ ਚਿਰਾਗਾਂ ਦੀ ਰਸਮ ਤੋਂ ਬਾਅਦ ਰਾਤ ਸਮੇਂ ਪ੍ਰਸਿੱਧ ਕਵਾਲਾਂ ਵੱਲੋਂ ਸੂਫ਼ੀਆਨਾ ਕਲਾਮ ਅਤੇ ਰੂਹਾਨੀ ਮਹਿਫ਼ਲ ਸਜਾਈ ਗਈ। ਅਗਲੇ ਦਿਨ ਖੁੱਲ੍ਹੇ ਪੰਡਾਲ ਵਿੱਚ ਪੰਜਾਬ ਭਰ ਤੋਂ ਪਹੁੰਚੇ ਪ੍ਰਸਿੱਧ ਸੂਫ਼ੀ ਗਾਇਕਾਂ ਅਤੇ ਕਲਾਕਾਰਾਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਚਾਰ ਚੰਨ ਲਗਾਏ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਯੋਗਦਾਨ ਪਾਉਣ ਵਾਲੀਆਂ ਸੰਗਤਾਂ, ਪ੍ਰਵਾਸੀ ਪੰਜਾਬੀ ਵੀਰਾਂ, ਪਤਵੰਤੇ ਸੱਜਣਾਂ, ਸਮਾਜ ਸੇਵੀਆਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਮੇਲੇ ਦੌਰਾਨ ਸਮੁੱਚੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਹਾਜ਼ਰੀਆਂ ਭਰੀਆਂ।
ਪਿਛਲੀ ਖ਼ਬਰ ਐੱਸ. ਸੀ. ਕਮਿਸ਼ਨ ਵਲੋਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਤੋਂ ਫਿਲੌਰ ਟਿੱਪਰ ਨਾਲ ਮਰੇ ਨੌਜਵਾਨ ਮਾਮਲੇ ’ਚ ਰਿਪੋਰਟ ਤਲਬ ਅਗਲੀ ਖ਼ਬਰ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਨੇ ਫਿਰੋਜ਼ਪੁਰ ਕੈਂਟ ’ਚ ਲਗਾਈਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।