21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਿਹਤ ਵਿਭਾਗ ਵਲੋਂ ’ਚ 31 ਜੁਲਾਈ ਤੱਕ ਚਲਾਈ ਜਾਵੇਗੀ ਦਸਤ ਰੋਕੂ ਮੁਹਿੰਮ- ਸਿਵਲ ਸਰਜਨ

ਅਜੀਤ ਡੈਸਕ 18-06-2026
ਜਲੰਧਰ, 17 ਜੂਨ (ਜਤਿੰਦਰ ਪੰਮੀ)- ਸਿਹਤ ਵਿਭਾਗ ਵਲੋਂ 31 ਜੁਲਾਈ ਤੱਕ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ 5 ਸਾਲ ਤੱਕ ਦੇ ਬੱਚਿਆਂ ਨੂੰ ਸਰਕਾਰੀ ਹਸਪਤਾਲਾਂ ਤੇ ਸੰਸਥਾਵਾਂ ਵਿਖੇ ਮੁਫ਼ਤ ਓ. ਆਰ. ਐੱਸ. ਪੈਕਟ ਦਿੱਤੇ ਜਾਣਗੇ ਤਾਂ ਜੋ ਲੋੜ ਪੈਣ ’ਤੇ ਬੱਚੇ ਨੂੰ ਘਰ ਵਿਚ ਹੀ ਜੀਵਨ ਰੱਖਿਅਕ ਘੋਲ ਤਿਆਰ ਕਰ ਕੇ ਦਿੱਤਾ ਜਾ ਸਕੇ। ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਬੱਚੇ ਨੂੰ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇ। ਦਸਤ ਬੰਦ ਹੋਣ ‘ਤੇ 14 ਦਿਨ ਜਿੰਕ ਦੀ ਗੋਲੀ ਦੇਣਾ ਸ਼ੁਰੂ ਕੀਤਾ ਜਾਵੇ ਤਾਂ ਜੋ ਬੱਚੇ ਨੂੰ ਦਸਤ ਤੇ ਨਮੂਨੀਆ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਿੰਕ ਦੀ ਗੋਲੀ ਬੱਚੇ ਦੀ ਭੁੱਖ ਤੇ ਵਜ਼ਨ ਵਧਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਬੱਚੇ ਦੀ ਸਰੀਰਕ ਸਮਰੱਥਾ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦਸਤ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਬਾਹਰਲੇ ਖਾਣੇ ਤੋਂ ਬਚਿਆ ਜਾਵੇ ‘ਤੇ ਖਾਣਾ ਹੱਥ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਪਕਾਇਆ ਤੇ ਖਾਇਆ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਬੁੱਧਵਾਰ ਨੂੰ ਪੀਪੀ ਯੂਨਿਟ ਵਿਖੇ ਇਸ ਮੁਹਿੰਮ ਦੌਰਾਨ ਟੀਕਾਕਰਨ ਕਰਵਾਉਣ ਲਈ ਪਹੁੰਚੀਆਂ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਦਸਤ ਰੋਕੂ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਰਨ ਅਫ਼ਸਰ ਡਾ. ਸਿਮਰਨਜੀਤ ਕੌਰ ਵੱਲੋਂ ਓ.ਆਰ.ਐਸ. ਦਾ ਘੋਲ ਬਣਾਉਣ ਅਤੇ ਪਿਲਾਉਣ ਦੀ ਵਿਧੀ ਸੰਬਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਜਿੰਕ ਦੀ ਖੁਰਾਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ ਅੱਧੀ ਜਿੰਕ ਦੀ ਗੋਲੀ (10 ਮਿਲੀਗ੍ਰਾਮ) ਮਾਂ ਦੇ ਦੁੱਧ ਨਾਲ, 6 ਮਹੀਨੇ ਅਤੇ 6 ਮਹੀਨੇ ਤੋਂ ਵੱਧ ਉਮਰ ਦੇ ਬੱਚੇ ਨੂੰ ਇਕ ਗੋਲੀ (20 ਮਿਲੀਗ੍ਰਾਮ) ਸਾਫ਼ ਪਾਣੀ ਵਿੱਚ ਜਾਂ ਮਾਂ ਦੇ ਦੁੱਧ ਨਾਲ ਦਿੱਤੀ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਐੱਸ. ਐੱਸ. ਨਾਂਗਲ, ਡਾ. ਰਿਸ਼ੀ ਮਾਰਕੰਡਾ, ਡਿਪਟੀ ਐੱਮ. ਈ. ਆਈ. ਓ. ਅਸੀਮ ਸ਼ਰਮਾ, ਡਿਪਟੀ ਐੱਮ. ਈ. ਆਈ. ਓ. ਰਵਿੰਦਰ ਜੱਸਲ, ਜ਼ਿਲ੍ਹਾ ਬੀ. ਸੀ. ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਐੱਮ. ਪੀ. ਐੱਚ. ਡਬਲਯੂ (ਫੀਮੇਲ) ਪੂਨਮ ਅਤੇ ਪੀਪੀ ਯੂਨਿਟ ਦਾ ਸਟਾਫ ਮੌਜੂਦ ਸੀ।
ਪਿਛਲੀ ਖ਼ਬਰ ਨਾਜਾਇਜ਼ ਇਮਾਰਤਾਂ ਬਾਰੇ ਮੁੱਖ ਚੌਕਸੀ ਅਫ਼ਸਰ ਦੀ ਜਾਂਚ ਨੂੰ ਲੱਗ ਸਕਦਾ ਹੈ ਹੋਰ ਸਮਾਂ ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕ... ਅਗਲੀ ਖ਼ਬਰ ਨਗਰ ਨਿਗਮ ਨੇ ਫੋਕਲ ਪੁਆਇੰਟ ਤੇ ਟਰਾਂਸਪੋਰਟ ਨਗਰ ਅੰਡਰ ਪਾਸ ਤੋਂ ਨਾਜਾਇਜ਼ ਕਬਜ਼ੇ ਹਟਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।