ਚੁਗਿੱਟੀ/ ਜੰਡੂ ਸਿੰਘਾ,17 ਜੂਨ ( ਨਰਿੰਦਰ ਲਾਗੂ)-ਦਰਬਾਰ ਜ਼ਿੰਦਾ ਪੀਰ ਮੀਆਂ ਸ਼ਾਹ ਮਦਾਰ ਸੁੱਚੀ ਪਿੰਡ ਵਿਖੇ ਪ੍ਰਬੰਧਕਾਂ ਵਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ 21 ਜੂਨ ਨੂੰ ਮੁੱਖ ਸੇਵਾਦਾਰ ਗੁਰਦਿਆਲ ਬਿਰਦੀ ਦੀ ਦੇਖਰੇਖ ਹੇਠ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਦਯਾ ਰਾਮ ਬਿਰਦੀ ਨੇ ਦੱਸਿਆ ਕਿ ਇਸ ਮੌਕੇ ਦਰਬਾਰ ਵਿੱਚ ਝੰਡਾ ਚੜਾਉਣ ਦੀ ਰਸ਼ਮ ਦੁਪਹਿਰ 1 ਵਜ਼ੇ ਅਦਾ ਕੀਤੀ ਜਾਵੇਗੀ।ਉਸ ਉਪਰੰਤ ਨਕਲਾਂ ਦਾ ਪ੍ਰੋਗਰਾਮ 3 ਵਜ਼ੇ ਤੋਂ ਦੇਰ ਰਾਤ ਤੱਕ ਚੱਲੇਗਾ। ਉਨ੍ਹਾਂ ਕਿਹਾ ਇਸ ਦੌਰਾਨ ਬਾਬਾ ਰਾਮ ਲਾਲ ਡੇਰਾ ਕਿੱਕਰਾਂ ਦੀ ਬਸੀ, ਹੁਸ਼ਿਆਰਪੁਰ ਵਾਲੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਉਣਗੇ। ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਸੇਵਾਦਾਰਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਅਟੁੱਟ ਵਰਤਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਦੇ ਮਨਾਂ ਵਿੱਚ ਭਾਰੀ ਚਾਅ ਅਤੇ ਉਤਸ਼ਾਹ ਮਹਿਸੂਸ ਕੀਤਾ ਜਾ ਰਿਹਾ ਹੈ।