22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਏਸ਼ੀਆ ਕੱਪ ਜੇਤੂ ਗੋਲਡ ਮੈਡਲਿਸਟ ਖਿਡਾਰੀ ਅਰਸ਼ਦੀਪ ਸਿੰਘ ਦਾ ਪਿੰਡ ਤੇਹਿੰਗ ’ਚ ਸਨਮਾਨ

ਅਜੀਤ ਡੈਸਕ 18-06-2026
ਫਿਲੌਰ, 17 ਜੂਨ (ਸਤਿੰਦਰ ਸ਼ਰਮਾ)—ਜਪਾਨ ’ਚ ਹੋਏ ਏਸ਼ੀਆ ਕੱਪ ’ਚ ਅੰਡਰ 18 ਹਾਕੀ ਚੈਪੀਅਨਸ਼ਿਪ ’ਚ ਭਾਰਤੀ ਟੀਮ ਦੇ ਖਿਡਾਰੀ ਅਰਸ਼ਦੀਪ ਸਿੰਘ ਦਾ ਉਸ ਦੇ ਪਿੰਡ ਤੇਹਿੰਗ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਏਕਨੂਰ ਹਾਕੀ ਅਕੈਡਮੀ ਦੇ ਵਿਹੜੇ ’ਚ ਇਕ ਸਾਦੇ ਸਮਾਗਮ ਦੌਰਾਨ ਪਿੰਡ ਪੰਚਾਇਤ, ਐੱਨ.ਆਰ.ਆਈ. ਵੀਰਾਂ , ਪਿੰਡ ਵਾਸੀਆਂ ਅਤੇ ਇਲਾਕੇ ਦੇ ਮੋਹਰਬਰਾਂ ਨੇ ਅਰਸ਼ਦੀਪ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਪਰਮਜੀਤ ਕੌਰ ਅਤੇ ਆਈ.ਏ.ਐੱਸ. ਦਲਵਿੰਦਰ ਸਿੰਘ ਜੱਸਲ ਨੇ ਸ਼ਿਕਰਤ ਕੀਤੀ। ਕੋਚ ਲਸ਼ਕਰੀ ਰਾਮ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੂਟਾ ਸਿੰਘ ਜੌਹਲ, ਐਨ.ਆਰ.ਆਈਜ਼. ਅਤੇ ਪਿੰਡ ਵਾਸੀਆਂ ਵਲੋਂ ਕੀਤੀ ਮਿਹਨਤ ਨੂੰ ਬੂਰ ਪੈਣ ਲੱਗ ਪਿਆ ਹੈ। ਪਹਿਲਾਂ ਅਕੈਡਮੀ ਨੇ ਸਿਰਫ਼ ਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕੀਤੇ ਸਨ, ਹੁਣ ਅਰਸ਼ਦੀਪ ਸਿੰਘ ਨੇ ਇੰਟਰਨੈਸ਼ਲ ਪੱਧਰ ’ਤੇ ਗੋਲਡ ਮੈਡਲ ਜਿੱਤ ਕੇ ਅਕੈਡਮੀ ਅਤੇ ਪਿੰਡ ਤੇਹਿੰਗ ਦਾ ਨਾਮ ਰੌਸ਼ਨ ਕੀਤਾ ਹੈ। ਅਰਸ਼ਦੀਪ ਸਿੰਘ ਨੂੰ ਪਹਿਲਾਂ ਕੋਚ ਗੁਰਜੀਤ ਸਿੰਘ ਨੇ ਮਿਹਨਤ ਕਰਵਾਈ ਉਪਰੰਤ ਉਸ ਦੀ ਰਾਊਂਡ ਗਲਾਸ ਅਕੈਡਮੀ ’ਚ ਚੋਣ ਹੋਈ ਜਿਸ ਵਲੋਂ ਉਸ ਦੀ ਭਰਤੀ ਅੰਡਰ 18 ’ਚ ਸਿਲੈਕਸ਼ਨ ਹੋਈ। ਉਨ੍ਹਾਂ ਕਿਹਾ ਕਿ ਅਕੈਡਮੀ ਬੂਟਾ ਸਿੰਘ ਜੌੌਹਲ, ਤੀਰਥ ਸਿੰਘ ਜੌਹਲ ਅਤੇ ਐੱਨ.ਆਰ.ਆਈਜ਼. ਵੀਰਾਂ ਦੇ ਸਹਿਯੋਗ ਨਾਲ ਖਿਡਾਰੀਆਂ ਨੂੰ ਵਰਦੀਆਂ, ਹਾਕੀਆਂ ਹੀ ਨਹੀਂ ਦਿੰਦੀ ਸਗੋਂ ਉਨ੍ਹਾਂ ਦੀ ਪੜ੍ਹਾਈ ਦਾ ਖਰਚ ਕਰਨ ਦੇ ਨਾਲ ਨਾਲ ਲੋੜਵੰਦ ਖਿਡਾਰੀਆਂ ਦੇ ਘਰਦਿਆਂ ਦਾ ਮੈਡੀਕਲ ਖਰਚ ਵੀ ਦਿੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਅਤੇ ਚਰਨਜੀਤ ਸਿੰਘ ਦੁਸਾਂਝ ਮੁੱਖੀ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਜਿਸ ਦਾ ਅਰਸ਼ਦੀਪ ਵਿਦਿਆਰਥੀ ਸੀ ਵੱਲੋਂ ਅਰਸ਼ਦੀਪ ਨੂੰ ਮਾਲੀ ਮਦਦ ਕੀਤੀ ਜਾਂਦੀ ਰਹੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਿ੍ਰੰਸੀਪਲ ਚਰਨਜੀਤ ਸਿੰਘ ਦੁਸਾਂਝ ਨੇ ਕਿਹਾ ਕਿ ਬੂਟਾ ਸਿੰਘ ਜੌਹਲ, ਤੀਰਥ ਸਿੰਘ ਜੌਹਲ, ਐਨ.ਆਰ.ਆਈਜ਼. ਕੋਚ ਲਸ਼ਕਰੀ ਰਾਮ ਅਤੇ ਕੋਚ ਗੁਰਜੀਤ ਸਿੰਘ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ। ਇਸ ਮੌਕੇ ਨਿਰਮਲ ਸਿੰਘ ਯੂ.ਕੇ. ਤੇ ਉਨ੍ਹਾਂ ਦੇ ‘ਬਾਕਿੰਗ’ ਕਲੱਬ ਵੱਲੋਂ ਉਕਤ ਬੱਚੇ ਅਤੇ ਉਸ ਦੀ ਮਾਤਾ ਬਲਵੀਰ ਕੌਰ ਨੂੰ ਮੋਟਰਸਾਈਕਲ ਭੇਂਟ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਸਮੇਂ ਅਕੈਡਮੀ ਦੇ ਵਿਹੜੇ ’ਚ ਪਿੰਡ ਦੇ ਸਰਪੰਚ ਨਿਰਮਲ ਸਿੰਘ , ਸੁਖਦੇਵ ਸਿੰਘ ਜੌਹਲ , ਗੁਰਜੀਤ ਸਿੰਘ, ਗੁਰਵਿੰਦਰ ਸਿੰਘ ਰਾਜੂ ਯੂ.ਐਸ.ਏ., ਮਨੀ ਧਾਲੀਵਾਲ , ਦਵਿੰਦਰ ਸਿੰਘ ਜੱਸਲ, ਹੰਸ ਰਾਜ, ਸੁਖਵੰਤ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਐਡਵੋਕੇਟ ਸੁਖਰਾਜ ਸਿੰਘ ਜੌਹਲ, ਇੰਦਰਜੀਤ ਕਲੇਰ, ਸਲਿੰਦਰ ਸਿੰਘ ਨੁਰੇਵਾਲ, ਮਾਸਟਰ ਹਰਕਮਲ ਸਿੰਘ, ਸ਼ਾਹਪੁਰ ਦੇ ਸਰਪੰਚ ਡਾ. ਅਸ਼ਨੀ ਕੁਮਾਰ, ਸਮੁੱਚੀ ਗ੍ਰਾਮ ਪੰਚਾਇਤ ਤੇ ਭਾਰੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸੰਢਾਵਾਲ ਮੰਡ ’ਚ ਹਥਿਆਰਬੰਦਾਂ ਨੇ ਘਰ ਅੰਦਰ ਵੜ ਕੇ ਚਲਾਈਆਂ ਗੋਲੀਆ ਅਗਲੀ ਖ਼ਬਰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।