ਲੋਹੀਆਂ ਖਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ‘ਮਾਨ ਸਰਕਾਰ’ ਵਲੋਂ ਪੰਜਾਬ ਦੀਆਂ ਹਰ ਵਰਗ ਦੀਆਂ ਔਰਤਾਂ ਜੋ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਆਰੰਭ ਕੀਤੀ ਹੈ ਉਸ ਦੇ ਫਾਰਮ ਭਰਨ ਅਤੇ ਆਨਲਾਈਨ ਖਾਤੇ ਖੋਲਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ| ਇਸ ਸਬੰਧੀ ਸੀ.ਡੀ.ਪੀ.ਓ. ਦਫ਼ਤਰ ਲੋਹੀਆਂ ਦੇ ਸੀ.ਡੀ.ਪੀ.ਓ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਕਾਰਡ ਬਣਾਉਣ ਦੀ ਪ੍ਰਕ੍ਰਿਆ ਜੋਰ ਸ਼ੋਰ ਨਾਲ ਚੱਲ ਰਹੀ ਹੈ| ਇਸ ਸਬੰਧੀ ਗੱਲਬਾਤ ਕਰਦਿਆਂ ਆਂਗਨਵਾੜੀ ਵਰਕਰ ਬੀਬੀ ਗੁਰਮੀਤ ਕੌਰ ਅਤੇ ਮਹਿਲਾ ਸਤਿਕਾਰ ਸਖੀ ਸ਼੍ਰੀਮਤੀ ਮਨਪ੍ਰੀਤ (ਕੌਂਸਲਰ) ਨੇ ਦੱਸਿਆ ਕਿ ਇਹ ਪ੍ਰਕ੍ਰਿਆ ਹਰ ਵਾਰਡ ਵਿੱਚ ਆਖਰੀ ਕਾਰਡ ਬਣਾਉਣ ਤੱਕ ਲਗਾਤਾਰ ਜਾਰੀ ਰਹੇਗੀ ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਕ ਕਾਰਡ ਬਣਾ ਚੁੱਕੀ ਹਰ ਔਰਤ ਦੇ ਖਾਤੇ ’ਚ 1 ਜੁਲਾਈ ਤੋਂ ਰਕਮ ਆ ਜਾਵੇਗੀ| ਇਸ ਮੌਕੇ ਮਹਿਲਾ ਸਤਿਕਾਰ ਸਖੀ ਕਿਰਨਪ੍ਰੀਤ, ਡਾ. ਵਿਜੈ ਕੁਮਾਰ, ਮਨਦੀਪ ਸਿੰਘ, ਜਸਵੀਰ ਕੌਰ ਸ਼ਤਾਬਗੜ੍ਹ, ਹਰਜੀਤ ਕੌਰ ਜੰਮੂ, ਰਣਦੀਪ ਕੌਰ ਜੰਮੂ, ਇੰਦਰਜੀਤ ਕੌਰ ਸਮੇਤ ਹੋਰ ਲਾਭਪਾਤਰੀ ਵੀ ਹਾਜ਼ਰ ਸਨ|